ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਰਜਿ: ਬੂਲਪੁਰ ਵੱਲੋਂ ਸ: ਸਾਧੂ ਸਿੰਘ ਥਿੰਦ ਸਾਬਕਾ ਬੀ.ਪੀ.ਈ.ਓ. ਸ: ਮਲਕੀਤ ਸਿੰਘ ਮੋਮੀ ਪ੍ਰਧਾਨ ਸਹਿਕਾਰੀ ਸਭਾ ਬੂਲਪੁਰ ਦੇ ਸਹਿਯੋਗ ਨਾਲ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਪਿੰਡ ਬੂਲਪੁਰ ਵਿਚ ਬਾਬਾ ਬੀਰ ਸਿੰਘ ਯਾਦਗਾਰੀ ਲਾਇਬਰੇਰੀ ਖੋਲੀ ਗਈ ਜਿਸਦਾ ਸ਼ੁੱਭ ਆਰੰਭ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਹੋਇਆ। ਇਸ ਮੌਕੇ ਸ: ਸਾਧੂ ਸਿੰਘ ਥਿੰਦ ਸਾਬਕਾ ਬੀ.ਪੀ.ਈ.ਓ. ਨੇ ਕਿਹਾ ਕਿ ਇਸ ਲਾਇਬਰੇਰੀ ਦੇ ਖੁੱਲਣ ਨਾਲ ਆਸ-ਪਾਸ ਦੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਜਿੱਥੇ ਸਿਲੇਬਸ ਦੀਆਂ ਕਿਤਾਬਾਂ ਪੜ੍ਹਣ ਨੂੰ ਮਿਲਣਗੀਆਂ ਉੱਥੇ ਉਹ ਖੇਤੀਬਾੜੀ, ਧਰਮ, ਰਾਜਨੀਤਿਕ ਮਾਮਲਿਆਂ ਤੋਂ ਇਲਾਵਾ ਨਾਵਲ, ਕਹਾਣੀਆਂ ਦੀਆਂ ਪੁਸਤਕਾਂ, ਮੈਗਜ਼ੀਨ ਤੇ ਰੋਜ਼ਾਨਾ ਅਖ਼ਬਾਰ ਪੜ੍ਹ ਸਕਣਗੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਲਾਇਬ੍ਰੇਰੀ ਤੋਂ ਵੱਧ ਤੋਂ ਵੱਧ ਲਾਹਾ ਲੈ ਕੇ ਆਪਣੇ ਗਿਆਨ ਵਿਚ ਵਾਧਾ ਕਰਨ। ਸ: ਸਾਧੂ ਸਿੰਘ ਨੇ ਆਸ ਪ੍ਰਗਟ ਕੀਤੀ ਕਿ ਬਾਬਾ ਬੀਰ ਸਿੰਘ ਲਾਇਬ੍ਰੇਰੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਪੰਜਾਬੀ ਸਾਹਿਤ ਬਾਰੇ ਜਾਣੂ ਕਰਵਾਏਗੀ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸ: ਫ਼ਰਮਾਨ ਸਿੰਘ, ਸਾਬਕਾ ਸਰਪੰਚ ਸ: ਜਗਤ ਸਿੰਘ, ਕੈਪਟਨ ਅਜੀਤ ਸਿੰਘ ਕੌੜਾ ਨੇ ਲਾਇਬਰੇਰੀ ਖੋਲਣ ‘ਤੇ ਸ: ਸਾਧੂ ਸਿੰਘ ਥਿੰਦ, ਸ: ਮਲਕੀਤ ਸਿੰਘ ਮੋਮੀ ਤੇ ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਦੇ ਸਮੂਹ ਆਹੁਦੇਦਾਰਾਂ ਦਾ ਧੰਨਵਾਦ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਸ ਲਾਇਬ੍ਰੇਰੀ ਨੇ ਪਿੰਡ ਬੂਲਪੁਰ ਦੇ ਇਤਿਹਾਸ ਨਾਲ ਇਕ ਹੋਰ ਨਵਾਂ ਅਧਿਆਇ ਜੋੜਿਆ ਹੈ। ਸਮਾਗਮ ਦੌਰਾਨ ਕਲੱਬ ਦੇ ਪ੍ਰਧਾਨ ਸ: ਗੁਰਸੇਵਕ ਸਿੰਘ ਧੰਜੂ ਨੇ ਸ਼ਾਮਿਲ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾ: ਜੋਗਿੰਦਰ ਸਿੰਘ, ਸ: ਰਣਜੀਤ ਸਿੰਘ ਥਿੰਦ, ਸ: ਕੇਵਲ ਸਿੰਘ ਫ਼ੌਜੀ, ਸ: ਤੇਜਵਿੰਦਰ ਸਿੰਘ, ਸ: ਪ੍ਰਿਤਪਾਲ ਸਿੰਘ, ਸ: ਕੇਵਲ ਸਿੰਘ ਮਾਸਟਰ, ਕੈਪਟਨ ਅਜੀਤ ਸਿੰਘ, ਸ: ਪ੍ਰਭਜੋਤ ਸਿੰਘ, ਸ: ਮਨਦੀਪ ਸਿੰਘ, ਸ: ਗੁਰਵਿੰਦਰਪਾਲ ਸਿੰਘ, ਸ: ਉਪਕਾਰ ਸਿੰਘ, ਸ: ਰਾਜਬੀਰ ਸਿੰਘ ਧੰਜੂ, ਸ: ਜਗਦੇਵ ਸਿੰਘ, ਸ: ਦਿਲਪ੍ਰੀਤ ਸਿੰਘ, ਸ: ਜਸਪਾਲ ਸਿੰਘ, ਸ: ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।