ਜਾਨੋਂ ਵੱਧ ਪਿਆਰੇ ਰਿਸ਼ਤੇ ਤਪਦਾ ਸੀਨਾ ਠਾਰੇ ਰਿਸ਼ਤੇ।
ਘੜੇ ਜਿਹੇ ਸਚਿਆਰੇ ਰਿਸ਼ਤੇ ਅੱਜ ਹੋ ਗਏ ਸਭ ਖ਼ਾਰੇ ਰਿਸ਼ਤੇ।
ਬੇਟਾ ਬਾਪ ਦੀ ਕਦਰ ਨਾ ਜਾਣੇ ਮਤਲਬ ਦੇ ਸਭ ਮਾਰੇ ਰਿਸ਼ਤੇ।
ਭਾਈ…ਭਾਈ ਨੂੰ ਸੰਘੀਓਂ ਫੜਦਾ ਗੱਲ-ਗੱਲ ਤੇ ਫਿਟਕਾਰੇ ਰਿਸ਼ਤੇ।
ਮਾਂ, ਬੇਟੀ ਦੀ ਪੱਤ ਨਾ ਸਾਂਝੀ ਖ਼ਾਬਾਂ ਦੇ ਹਤਿਆਰੇ ਰਿਸ਼ਤੇ।
ਭੈਣ, ਭਾਈਆਂ ਦੀ ਹੋਈ ਨਾ ਮਰਦੀ ਹੁਣ ਚਾੜ੍ਹ ਗਈ ਸਰਕਾਰੇ ਰਿਸ਼ਤੇ।
ਨਣਦ-ਭਾਬੀ ਵਿੱਚ ਕੋਹਾਂ ਦੀ ਦੂਰੀ ਭੁੱਲ ਗਏ ਪੀਂਘ ਹੁਲਾਰੇ ਰਿਸ਼ਤੇ।
ਨੂੰਹ-ਸੱਸ ਵਿੱਚ ਫ਼ਰਕ ਪੀੜ੍ਹੀ ਦਾ ਬਸ ਹੱਕ ਤੇ ਹੱਕ ਚਿਤਾਰੇ ਰਿਸ਼ਤੇ।
ਦੋਸਤੀ ਦੀ ਮਿਸਾਲ ਹੀ ਬਦਲੀ ਸੱਜਣ ਠੱਗ ਜਿਹੇ ਸਾਰੇ ਰਿਸ਼ਤੇ।
ਭੀੜ ਪਈ ਤੇ ਕੋਈ ਨਾ ਆਪਣਾ ਮਾਮੇ ਮਾਸੀਆਂ ਪਿਆਰੇ ਰਿਸ਼ਤੇ।
ਆਪਣਾ ਉੱਲੂ ਬਸ ਸਿੱਧਾ ਰੱਖਣਾ ਲਾਉਂਦੇ ਫਿਰਦੇ ਸਭ ਲਾਰੇ ਰਿਸ਼ਤੇ।
ਬੱਚੇ-ਬੁੱਢੇ ਦੀ ਲਾਜ ਨਾ ਅੱਖ ਵਿੱਚ ਮਰਿਆਦਾ ਦਿਲੋਂ ਵਿਸਾਰੇ ਰਿਸ਼ਤੇ।
ਦੇਖੋ S.K.ਦੇਣ ਦੁਹਾਈ ਆ ਗਈ ਜਿਹਨੇ ਹੱਦੋਂ ਵਧ ਕੇ ਹਾਰੇ ਰਿਸ਼ਤੇ ।
ਅੱਜ ਜੋ ਨੀਂਹੀ ਭਰ ਕੇ ਬਹਿ ਗਈ ਭਲਕ ਦੇ ਸਭ ਅੰਧਕਾਰੇ ਰਿਸ਼ਤੇ।
-ਸੁਰਜੀਤ ਕੌਰ ਬੈਲਜ਼ੀਅਮ