ਉਹ ਵੇਲਾ ਕਦ ਆਊ ਧੀਅ ਨੂੰ ਲੋਕੀ ਪੁੱਤ ਸਮਝਣ ਲੱਗ ਜਾਣ,
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
ਪੁੱਤ ਜੰਮੇ ਤਾਂ ਖੁਸ਼ੀ ਮਨਾਉਦੇ ਲੋਕੀਂ,
ਧੀਅ ਜੰਮ ਪਏ ਮੂੰਹ ਕਿਊਂ ਲਟਕ ਜਾਂਦਾ,
ਧੀਅ ਨੇ ਖਾਣੀ ਆਪਣੀ ਹੀ ਕਿਸਮਤ,
ਫਿਰ ਕਿਊਂ ਬੰਦਾ ਏ ਭਟਕ ਜਾਂਦਾ,
ਕੁੱਖ ਵਿਚ ਕਤਲ ਕਰਾ ਦੇਣਾ ਕਾਹਦਾ ਏ ਵਿਗਿਆਨ,
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
ਧੀਆਂ ਅਤੇ ਧਰੇਕਾਂ ਕਹਿੰਦੇ ਰੌਣਕ ਹੁੰਦੀਆਂ ਵੇਹੜੇ ਦੀ,
ਜਿਥੇ ਇਹ ਨਾਂ ਦੋਵੇਂ ਹੋਵਣ ਖੁਸ਼ੀ ਲੰਘੇ ਨਾ ਨੇੜੇ ਤੇੜੇ ਦੀ,
ਮਹਿਕਾਂ ਵੰਡਦਾ ਵਿਹੜਾ ਬਾਬਲ ਜਦ ਕਿਧਰੇ ਮੁਸਕਾਨ,
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
ਮਾਈ ਭਾਗੋ ਮਦਰ ਟਰੇਸਾ ਮਾਣ ਦੇਸ਼ ਨੂੰ ਧੀਆਂ ਤੇ,
ਖੁਸ਼ੀਆ ਖੇੜੇ ਵੰਡਦੀਆ ਜੱਗਤੇ,
ਹੋਂਣ ਇੱਕਠੀਆ ਜਦ ਏ ਤੀਆਂ ਤੇ,
ਧੀਆਂ ਨੂੰ ਦਵਾਉਣਾ ਪੁੱਤ ਦਾ ਦਰਜ਼ਾ, ਲਿਆ ਠੱਟੇ ਵਾਲੇ ਠਾਣ।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
-ਦਲਵਿੰਦਰ ਠੱਟੇ ਵਾਲਾ