ਦੇਸ਼ ਮੇਰੇ ਦੇ ਲੋਕੋ ਤੁਸੀਂ ਐਵੇਂ ਦੇਸ਼ ਨੂੰ ਨਾ ਕਰੋ ਬਦਨਾਮ,
ਹੋਰ ਕੰਮ ਬਥੇਰੇ ਨੇ ਤੁਸੀ ਨਸ਼ਿਆਂ ਦੇ ਨਾ ਬਣੋ ਗੁਲਾਮ,
ਦੇਸ਼ ਮੇਰੇ ਦੇ ਲੋਕੋ ਤੁਸੀਂ ਐਵੇਂ ਦੇਸ਼ ਨੂੰ ਨਾ ਕਰੋ ਬਦਨਾਮ।
—————————————————–
ਇਸ ਦੇਸ਼ ਵਿੱਚ ਭਗਤ ਸਿੰਘ, ਊਧਮ, ਸਰਾਭਾ ਜਿਹੇ ਵੀਰ ਹੋਏ,
ਜਿੰਨਾਂ ਦੀ ਕੁਰਬਾਨੀ ਸਦਕਾ ਅਸੀ ਸੁੱਖ ਦੀ ਨੀਂਦ ਸੌਂਏ,
ਉਨਾਂ ਦਾ ਜੋ ਰੁਤਬਾਂ ਬਣਦਾ ਕਦੇ ਉਨਾਂ ਦਾ ਕਰੋ ਸਨਮਾਨ,
ਦੇਸ਼ ਮੇਰੇ ਦੇ ਲੋਕੋਂ ਤੁਸੀ ਐਵੇਂ ਦੇਸ਼ ਨੂੰ ਨਾ ਕਰੋ ਬਦਨਾਮ।
—————————————————–
ਇਹ ਧਰਤੀ ਬਾਬੇ ਨਾਨਕ, ਵਾਰਿਸ਼ ਤੇ ਬੁੱਲੇਂ ਸ਼ਾਹ ਦੀ,
ਚਾਰ ਪੁੱਤਰ ਵਾਰ ਦਸ਼ਮੇਸ਼ ਪਿਤਾ ਕੌਮ ਪਾਈ ਸਿੱਧੇ ਰਾਹ ਸੀ,
ਬਾਣੀ ਪੜੋ ਸੁਣੋ ਹਰ ਵੇਲੇ ਬਾਣੀ ਦਾ ਸਦਾ ਕਰੋ ਸਤਿਕਾਰ,
ਦੇਸ਼ ਮੇਰੇ ਦੇ ਲੋਕੋਂ ਤੁਸੀ ਐਵੇਂ ਦੇਸ਼ ਨੂੰ ਨਾ ਕਰੋ ਬਦਨਾਮ।
—————————————————–
ਕਿੱਥੇ ਗਈਆਂ ਅਣਖ਼ਾ ਕਿਉ ਆਪਣਾ ਆਪ ਗਵਾਉਦੇ ਹੋ,
ਸੱਭਿਆਚਾਰ ਇੰਨਾ ਵਧੀਆ ਆਪਣਾ ਕਿਉ ਹੋਰਾ ਨੂੰ ਅਪਣਾਉਦੇ ਹੋ,
ਬਿੰਦਰ ਅਪਣਾਓ ਸਭ ਨੂੰ ਪਰ ਆਪਣਿਆ ਦਾ ਨਾ ਕਰੋ ਅਪਮਾਨ,
ਦੇਸ਼ ਮੇਰੇ ਦੇ ਲੋਕੋਂ ਤੁਸੀ ਐਵੇਂ ਦੇਸ਼ ਨੂੰ ਨਾ ਕਰੋ ਬਦਨਾਮ ,
ਹੋਰ ਕੰਮ ਬਥੇਰੇ ਨੇ ਤੁਸੀ ਨਸ਼ਿਆ ਦੇ ਨਾ ਬਣੋ ਗੁਲਾਮ ।
—————————————————–
ਬਿੰਦਰ ਕੋਲੀਆਂਵਾਲ ਵਾਲਾ