ਦੇਣਾ ਪੈਣਾ ਏ ਹਿਸਾਬ ਉੱਥੇ ਝੂਠ ਸੱਚ ਦਾ, ਜਿਹਦੀ ਜਿੰਨੀ ਏ ਔਕਾਤ ਰੱਬ ਉੱਥੇ ਰੱਖਦਾ-ਬਿੰਦਰ ਕੋਲੀਆਂਵਾਲ ਵਾਲਾ

53

1

ਦੌਲਤਾਂ ਦਾ ਮੋਹ ਬੱਸ ਖਾਈ ਜਾਂਦਾ ਏ, ਪੁੱਤ ਮਾਂ ਬਾਪ ਦਿਲਾਂ ਚੋਂ ਭੁਲਾਈ ਜਾਂਦਾ ਏ,
ਭੁੱਲੀ ਜਾਂਦੇ ਵਿਰਸੇ ਤੇ ਨਾਲੇ ਬੋਲੀ ਨੂੰ, ਨਸ਼ਿਆਂ ‘ਚ ਰੁਲੀ ਵੇਖ ਜੰਗ ਟੋਲੀ ਨੂੰ,
ਦੇਣਾ ਪੈਣਾ ਏ ਹਿਸਾਬ ਉੱਥੇ ਝੂਠ ਸੱਚ ਦਾ, ਜਿਹਦੀ ਜਿੰਨੀ ਏ ਔਕਾਤ ਰੱਬ ਉੱਥੇ ਰੱਖਦਾ,
ਜਿਹਦੀ ਜਿੰਨੀ ਏ ਓਕਾਤ ਰੱਬ ਉੱਥੇ ਰੱਖਦਾ………..
——————————————-
ਗੱਡੀਆਂ ਤੋ ਥੱਲੇ ਕਦੇ ਪਾਉਂਦੇ ਨਾ ਸੀ ਪੈਰ, ਅੱਤ ਤੇ ਖੁਦਾਈ ਦਾ ਸ਼ੁਰੂ ਤੋਂ ਹੀ ਵੈਰ,
ਜੰਗਲ ‘ਚ ਰਿਹਾ ਸ਼ੇਰ ਰਾਜ ਕਰਦਾ, ਸਰਕਸ ਵਿੱਚ ਹੁਣ ਪਿਆ ਹਉਕੇ ਭਰਦਾ,
ਹਾਥੀ ਮਰਿਆ ਵੀ ਮੁੱਲ ਪਾਵੇ ਸਵਾ ਲੱਖ ਦਾ, ਜਿਹਦੀ ਜਿੰਨੀ ਏ ਔਕਾਤ ਰੱਬ ਉੱਥੇ ਰੱਖਦਾ,
ਜਿਹਦੀ ਜਿੰਨੀ ਏ ਔਕਾਤ ਰੱਬ ਉੱਥੇ ਰੱਖਦਾ………..
——————————————–
ਇੱਕ ਬੰਦਾ ਦਿਨ ਰਾਤੀਂ ਕੰਮ ਕਰਦਾ, ਫਿਰ ਵੀ ਨਾ ਦੋਵੇਂ ਵੇਲੇ ਢਿੱਡ ਭਰਦਾ,
ਕੋਈ ਕਰੇ ਠੱਗੀ ਠੋਰੀ ਤਾਂ ਵੀ ਏ ਦੁੱਖੀ, ਧੀ ਪੁੱਤ ਵਾਲੀ ਉਹਨੂੰ ਮਿਲੀ ਨਾ ਖੁਸ਼ੀ,
ਲੱਖਾਂ ਦਾ ਵੀ ਹੋ ਕੇ ਓ ਤਾਂ ਹੋਇਆ ਕੱਖ ਦਾ, ਜਿਹਦੀ ਜਿੰਨੀ ਏ ਔਕਾਤ ਰੱਬ ਉੱਥੇ ਰੱਖਦਾ,
ਜਿਹਦੀ ਜਿੰਨੀ ਏ ਔਕਾਤ ਰੱਬ ਉੱਥੇ ਰੱਖਦਾ………..
————————————-
ਝੂਠ ਬੋਲ-ਬੋਲ ਜਿਹਦੀ ਗੁੱਡੀ ਸੀ ਚੜੀ, ਟੁੱਟ ਜਾਣੀ ਜਦੋਂ ਇਹ ਸਾਹਾਂ ਦੀ ਲੜੀ,
ਬਿੰਦਰਾ ਅਖੀਰ ਜਦੋਂ ਵਰਤ ਦਾ ਭਾਣਾ ਏ, ਖਾਲੀ ਹੱਥ ਆਇਆ ਬੰਦਾ ਖਾਲੀ ਹੱਥ ਜਾਣਾ ਏ,
ਕੋਲੀਆਂ ਵਾਲਾ ਤਾਂ ਨਾਮ ਰੱਬ ਦਾ ਹੀ ਜੱਪਦਾ, ਜਿਹਦੀ ਜਿੰਨੀ ਏ ਓਕਾਤ ਰੱਬ ਉੱਥੇ ਰੱਖਦਾ,
ਜਿਹਦੀ ਜਿੰਨੀ ਏ ਔਕਾਤ ਰੱਬ ਉੱਥੇ ਰੱਖਦਾ, ਜਿਹਦੀ ਜਿੰਨੀ ਏ ਔਕਾਤ ਰੱਬ ਉੱਥੇ ਰੱਖਦਾ।

————————————

ਬਿੰਦਰ ਕੋਲੀਆਂਵਾਲ ਵਾਲਾ