ਦੂਰ ਰਹਿ ਕੇ ਵੀ ਕਿੰਨੇ ਕਰੀਬ ਨੇ, ਟੇਢੇ ਮੇਢੇ ਰਾਹ ਹੀ ਮੇਰਾ ਨਸੀਬ ਨੇ-ਜਸਵੰਤ ਮੋਮੀ

61

jaswant-singh-momi

ਦੂਰ ਰਹਿ ਕੇ ਵੀ ਕਿੰਨੇ ਕਰੀਬ ਨੇ,
ਟੇਢੇ ਮੇਢੇ ਰਾਹ ਹੀ ਮੇਰਾ ਨਸੀਬ ਨੇ।
ਜੁਗਨੂੰ ਵਾਂਗਰ ਭਾਵੇਂ ਆਪਾ ਵਾਰ ਰਿਹਾ,
ਜਿੰਦਗੀ ਦੇ ਰਾਹਾਂ ਦੇ ਕੰਡੇ ਹੀ ਮੇਰੇ ਰਕੀਬ ਨੇ ।
ਜਿੰਦਗੀ ਦਾ ਹਰ ਪਲ ਕਿੰਨਾਂ ਹਸੀਨ ਏ,
ਪਰ ਇਹ ਦੁੱਖ ਹੀ ਕਿਓਂ ਮੇਰੇ ਕਰੀਬ ਨੇ।
ਹਨੇਰੀਆਂ ਉਡਾ ਲੈ ਗਈਆਂ ਵਾਂਗ ਸੁੱਕੇ ਪੱਤਰ,
ਕੀ ਇਹ ਹੀ ਦੋਸਤੀ ਦੀ ਤਹਿਜੀਬ ਨੇ।
ਜਿੰਦਗੀ ਦੀਆਂ ਰਾਤਾਂ ਬੇਸ਼ੱਕ ਘੁੱਪ ਹਨੇਰੀਆਂ,
ਪਰ ਇਹ ਵੀ ਪੁੰਨਿਆਂ ਬਣਨ ਦੇ ਕਰੀਬ ਨੇ।
ਮੈਂ ਵੀ ਫੇਰਾਗਾਂ ਜਿੰਦਗੀ ਦੇ ਵਾਲਾਂ ਵਿਚ ਉਂਗਲਾਂ,
ਪਰ ਗੁੰਝਲਾਂ ਤਾਂ ਖੁਲਣ ਜੋ ਅਜੀਬ ਨੇ।
ਅੱਜ ਹਵਾ ਵੀ ਸਾਜਿਸ਼ਾਂ ਘੜ੍ਹ ਰਹੀ,
ਸਭ ਦੂਜੇ ਨੂੰ ਖਤਮ ਕਰਨ ਦੀ ਸੋਚ ਦੇ ਤਰਕੀਬ ਨੇ।

-ਜਸਵੰਤ ਮੋਮੀ

ਅਮਰੀਕਾ

1 COMMENT

Comments are closed.