ਬੀਤੇ ਦਿਨੀਂ ਪਿੰਡ ਠੱਟਾ ਨਵਾਂ ਵਿਖੇ ਮੰਦਰ ਦੁਰਗਾ ਭਵਾਨੀ ਵਿਖੇ ਜਗਰਣ ਮੌਕੇ ਦੁਰਗਾ ਭਵਾਨੀ ਨੌਜਵਾਨ ਸਭਾ ਵੱਲੋਂ ਜਾਗਰਣ ਮੌਕੇ ਨਿਊਡਲਜ਼ ਦਾ ਲੰਗਰ ਲਗਾਇਆ ਗਿਆ। ਸਭਾ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਅਾ ਕਿ ਸਭਾ ਨੂੰ ਆਉਣ ਵਾਲੇ ਦਿਨਾਂ ਵਿੱਚ ਰਜਿਸਟਰ ਕਰਵਾਇਆ ਜਾ ਰਿਹਾ ਹੈ ਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਇਸ ਮੌਕੇ ਕਮਲਜੀਤ ਵਰਮਾ, ਬਲਦੇਵ ਸਿੰਘ ਸਹੋਤਾ, ਗੁਰਸੇਵਕ ਸਹੋਤਾ, ਸੋਨੀ, ਗੁਰਪ੍ਰੀਤ, ਮਨ ਰਾਜੋਵਾਲੀਆ, ਸਾਹਿਲ, ਰਾਣਾ ਅਤੇ ਦੀਪ ਬੱਧਣ ਹਾਜ਼ਰ ਸਨ।