ਦੀ ਠੱਟਾ ਕੋਆਪ੍ਰੇਟਿਵ ਮਲਟੀਪਰਪਸ ਐਗਰੀਸਰਵਿਸ ਸੁਸਾਇਟੀ (ਲਿਮ:)ਠੱਟਾ ਨਵਾਂ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਅੱਜ ਸਭਾ ਦੇ ਦਫਤਰ ਵਿਖੇ ਹਾਜਰ ਮੈਂਬਰਾਂ ਦੀ ਪਹਿਲਕਦਮੀ ਉੱਪਰ ਸਰਬ ਸੰਮਤੀ ਨਾਲ ਕੀਤੀ ਗਈ। ਮਿਤੀ 9 ਜੁਲਾਈ 2010 ਨੂੰ ਵੱਖ ਵੱਖ ਦਸ ਪਿੰਡਾਂ ਵਿੱਚੋਂ ਸਰਬ ਸੰਮਤੀ ਨਾਲ ਚੁਣੇ ਗਏ 9 ਮੈਂਬਰਾਂ ਵਿਚੋਂ ਹੀ ਮਿਤੀ 23 ਜੁਲਾਈ ਨੂੰ ਸਰਬ ਸੰਮਤੀ ਨਾਲ ਸ. ਗੁਰਦੀਪ ਸਿੰਘ ਚੁੱਪ ਨੂੰ ਪ੍ਰਧਾਨ, ਸ. ਬਚਨ ਸਿੰਘ ਦਰੀਏ ਵਾਲ ਨੂੰ ਮੀਤ ਪ੍ਰਧਾਨ, ਸ. ਬਲਦੇਵ ਸਿੰਘ ਚੇਲਾ ਨੂੰ ਕਮੇਟੀ ਮੈਂਬਰ, ਸ. ਨਰੰਜਣ ਸਿੰਘ ਝੰਡ ਨੂੰ ਕਮੇਟੀ ਮੈਂਬਰ, ਸ. ਗੁਰਮੇਲ ਸਿੰਘ ਪਿਆਰਾ ਨੂੰ ਕਮੇਟੀ ਮੈਂਬਰ, ਸ. ਸੁਰਿੰਦਰਜੀਤ ਸਿੰਘ ਪੁਰਾਣਾ ਠੱਟਾ ਨੂੰ ਕਮੇਟੀ ਮੈਂਬਰ, ਸ. ਗੁਰਚਰਨ ਸਿੰਘ ਟੋਡਰ ਵਾਲ ਨੂੰ ਕਮੇਟੀ ਮੈਂਬਰ, ਸ. ਜੀਤ ਸਿੰਘ ਬੂੜੇ ਵਾਲ ਨੂੰ ਕਮੇਟੀ ਮੈਂਬਰ ਅਤੇ ਸ. ਗੁਰਦੇਵ ਸਿੰਘ ਨੱਥੂ ਪੁਰ ਨੂੰ ਕਮੇਟੀ ਮੈਂਬਰ ਚੁਣਿਆ ਗਿਆ।