ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਤੀਸਰੀ ਪ੍ਰਭਾਤ ਫੇਰੀ ਮਿਤੀ 03 ਜਨਵਰੀ 2013 ਦਿਨ ਵੀਰਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਗੀਹਨਿਆਂ, ਖੋਜਿਆਂ, ਮੂਦਿਆਂ, ਚੀਨੀਆਂ, ਅਮਲੀਆਂ, ਪਿਆਰੇ ਕਿਆਂ, ਮਾਸਟਰ ਜੋਗਿੰਦਰ ਸਿੰਘ, ਸ਼ਿੰਗਾਰ ਸਿੰਘ ਦੁਕਾਨਦਾਰ, ਅਵਤਾਰ ਸਿੰਘ ਹਲਵਾਈ, ਗਿਆਨੀ ਹਰਬਚਨ ਸਿੰਘ ਤਹਿਸੀਲਦਾਰ, ਮੋਤਾ ਸਿੰਘ ਮੋਮੀ, ਨਰਿੰਦਰ ਸਿੰਘ ਬਜਾਜ, ਪ੍ਰੀਤਮ ਸਿੰਘ ਹਲਵਾਈ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਖੋਜਿਆਂ ਅਤੇ ਗੀਹਨਿਆਂ ਦੇ ਪਰਿਵਾਰ ਵੱਲੋਂ ਫਲਾਂ ਦਾ ਲੰਗਰ, ਚੀਨੀਆਂ ਅਤੇ ਅਮਲੀਆਂ ਦੇ ਪਰਿਵਾਰ ਵੱਲੋਂ ਚਾਹ ਪਕੌੜਿਆਂ, ਮਾਸਟਰ ਜੋਗਿੰਦਰ ਸਿੰਘ, ਸ਼ਿੰਗਾਰ ਸਿੰਘ ਦੁਕਾਨਦਾਰ, ਦਰਸ਼ਨ ਸਿੰਘ ਸਾਬਕਾ ਸਰਪੰਚ ਅਤੇ ਛੀਂਬਿਆਂ ਵਾਲੀ ਗਲੀ ਵੱਲੋਂ ਗਰਮਾ-ਗਰਮ ਗਜ਼ਰੇਲੇ ਦਾ ਲੰਗਰ ਅਤੇ ਜੀਤ ਸਿੰਘ ਮੋਮੀ, ਮੋਤਾ ਸਿੰਘ ਮੋਮੀ, ਅਨੋਖ ਸਿੰਘ ਬਾਲੂ, ਸ਼ਿਵਚਰਨ ਸਿੰਘ ਕਰੀਰ, ਮਾਸਟਰ ਹਰਜਿੰਦਰ ਸਿੰਘ, ਨਰਿੰਦਰ ਸਿੰਘ ਬਜਾਜ, ਪ੍ਰੀਤਮ ਸਿੰਘ ਹਲਵਾਈ ਅਤੇ ਝੀਰਾਂ ਦੇ ਪਰਿਵਾਰ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਦੇ ਗੈਲਰੀ> ਤਸਵੀਰਾਂ > ਸਮਾਗਮ> ਪ੍ਰਭਾਤ ਫੇਰੀਆਂ ਪੰਨੇ ਤੇ ਉਪਲਭਦ ਹਨ।