ਜਿਲ੍ਹਾ ਪੱਧਰੀ ਨੈਸ਼ਨਲ ਇੰਟੈਗਰੇਸਨ ਲੇਖ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੀ ਦਸਵੀਂ ਜਮਾਤ ਦੀ ਰਮਨਦੀਪ ਕੌਰ ਨੇ ਜਿਲ੍ਹੇ ਵਿੱਚੋ ਪਹਿਲਾ ਅਤੇ ਦਸਵੀਂ ਜਮਾਤ ਦੀ ਜਗਪ੍ਰੀਤ ਕੋਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਿਨ੍ਹਾਂ ਨੂੰ 26 ਜਨਵਰੀ ਨੂੰ ਜਿਲ੍ਹਾ ਪੱਧਰੀ ਸਮਾਗਮ ਵਿੱਚ ਸ਼. ਸੋਹਨ ਸਿੰਘ ਠੰਡਲ ਜੀ ਨੇ ਇਨਾਮ ਦਿੱਤੇ। ਇਸ ਮੌਕੇ ਤੇ ਸ ਹਰਜੀਤ ਸਿੰਘ ਅਤੇ ਸਮੂਹ ਸਟਾਫ ਨੇ ਖੁਸ਼ੀ ਦਾ ਇਜਹਾਰ ਕੀਤਾ। ਸ.ਜੋਗਿਦਰ ਸਿੰਘ ਚੇਅਰਮੈਨ ਰਮਸਾ ਅਤੇ ਸ. ਦਲਵਿੰਦਰ ਸਿੰਘ ਚੇਅਰਮੈਨ ਸਕੂਲ ਮੈਨਜਮੈਂਟ ਕਮੇਟੀ ਨੇ ਸਮੂਹ ਸਟਾਫ ਅਤੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ।