ਜੇ ਨਾ ਕਰਦੇ ਛਾਵਾਂ,
ਕੌਣ ਪੁੱਛਦਾ ਪਿੱਪਲਾ ਤੇ ਬੋਹੜਾਂ ਨੂੰ,
ਮਾਂ ਬਾਜੋ ਕੀ ਹਾਲ ਏ,
ਪੁੱਛੋ ਮਾਂ ਮਾਂਸ਼ੋਰਾ ਨੂੰ।
ਭੁੱਖੇ ਰਹੇ ਕਈ ਵਾਰੀ,
ਫਾਕੇ ਕੱਟਣੇ ਪੈਂਦੇ ਨੇ,
ਕੋਈ ਨਾ ਪੁੱਛਦਾ ਰੋਟੀ,
ਸੱਚ ਸਿਆਣੇ ਕਹਿੰਦੇ ਨੇ।
ਹੱਥ ਪਾੳੁਂਦੇ ਜਾ ਛਾਬੇ,
ਕਹਿੰਦੇ ਮਾਰੋ ਚੋਰਾਂ ਨੂਂੰ।
ਮਾਂ ਬਾਜੋ ਕੀ ਹਾਲ ਏ ਪੁੱਛੋ,
ਮਾਂ ਮਾਂਸ਼ੋਰਾ ਨੂਂੰ।
ਮਤਲਬ ਨਾਲ ਹੀ ਕਹਿੰਦੇ,
ਚਾਚੇ ਤਾਏ ਪੁੱਛਦੇ ਨੇ,
ਬਾਹਰੋਂ ਕਰਦੇ ਹੇਜ਼,
ਤੇ ਅੰਦਰੋਂ ਰਹਿੰਦੇ ਧਖਦੇ ਨੇ।
ਜੋ ਤੇਹ ਹੁੰਦਾ ਮਾਂ ਨੂਂੰ,
ਨਾ ਹੁੰਦਾ ਹੋਂਰਾ ਨੂਂੰ,
ਮਾਂ ਬਾਜੋ ਕੀ ਹਾਲ ਏ,
ਪੁੱਛੋ ਮਾਂ ਮਾਂਸ਼ੋਰਾ ਨੂੰ।
ਰਿਸ਼ਤੇਦਾਰ ਵੀ ਮਿਲਦੇ,
ਅੱਜਕਲ ਆਪਣੀਂਆ ਲੋੜਾਂ ਨੂਂੰ,
ਮਾਂ ਬਾਜੋ ਕੀ ਹਾਲ ਏ,
ਪੁੱਛੋ ਮਾਂ ਮਾਂਸ਼ੋਰਾ ਨੂੰ।
ਦਲਵਿੰਦਰ ਠੱਟੇ ਵਾਲੇ ਦਾ,
ਅੱਜ ਕੋਈ ਦਰਦੀ ਨਾ,
ਹੁੰਦਾ ਨਾ ਏ ਹਾਲ,
ਮਾਂਏ ਜੇ ਕਰ ਤੂੰ ਮਰਦੀ ਨਾ,
ਰਿਸ਼ਤੇਦਾਰ ਵੀ ਮਿਲਦੇ,
ਅੱਜਕਲ ਆਪਣੀਆ ਲੋੜਾਂ ਨੂੰ,
ਮਾਂ ਬਾਜੋ ਕੀ ਹਾਲ ਏ,
ਪੁੱਛੋ ਮਾਂ ਮਾਂਸ਼ੋਰਾ ਨੂਂੰ।
-ਦਲਵਿੰਦਰ ਠੱਟੇ ਵਾਲਾ