ਤੇਰੇ ਵਾਗੂੰ ਬਿੰਦਰ ਸਭ ਦੀ ਵੱਖਰੀ ਇੱਕ ਕਹਾਣੀ ਏ, ਤੂੰ ਤਾਂ ਲਿਖਕੇ ਦੱਸ ਦਿੱਤੀ ਕਈਆਂ ਦੇ ਨਾਲ ਹੀ ਜਾਣੀ ਏ-ਬਿੰਦਰ ਕੋਲੀਆਂਵਾਲ ਵਾਲਾ

43

1

ਵਿਛੋੜਿਆਂ ਦੇ ਤੀਰ ਜਦ ਜਾਂਦੇ ਸੀਨਾ ਚੀਰ,
ਹੱਸਦਾ ਏ ਚਿਹਰਾ ਬੜੀ ਔਖੀ ਸਹਿਣੀ ਪੀੜ
ਵਿਛੋੜਿਆਂ ਦੇ ਤੀਰ ਜਦ ਜਾਂਦੇ ਸੀਨਾ ਚੀਰ।
—————–
ਵਿਛੋੜਾ ਸਹਿਣ ਲਈ ਦਿਲ ਤੇ ਪੱਥਰ ਧਰਨਾ ਪੈਂਦਾ ਏ,
ਹਰ ਪਲ ਵਿੱਚ 100-100 ਵਾਰੀ ਮਰਨਾ ਪੈਂਦਾ ਏ,
ਓਹੀ ਜਾਣੇ ਕਦੋਂ ਹੋਣੀ ਸਾਡੇ ਦੁੱਖਾਂ ਦੀ ਅਖੀਰ,
ਵਿਛੋੜਿਆਂ ਦੇ ਤੀਰ ਜਦ ਜਾਂਦੇ ਸੀਨਾ ਚੀਰ।
———————-
ਪ੍ਰਦੇਸਾਂ ਵਿੱਚ ਬੈਠੇ ਘਰ ਬਾਹਰ ਕਬੀਲਾ ਛੱਡਿਆ ਏ,
ਅੰਦਰੋਂ ਅੰਦਰੀਂ ਵੱਧਦਾ ਰਹਿੰਦਾ ਜੋ ਜਖ਼ਮ ਸੀਨੇ ਲੱਗਿਆ ਏ,
ਕਦ ਹੋਣਾ ਮਿਲਣਾ ਸਾਡਾ ਕਦੋਂ ਆਉਣੀ ਓ ਤਾਰੀਖ,
ਵਿਛੋੜਿਆਂ ਦੇ ਤੀਰ ਜਦ ਜਾਂਦੇ ਸੀਨਾ ਚੀਰ।
————————-
ਜਦ ਕਿਤੇ ਹਉਕਾ ਆਉਂਦਾ ਹੋਰ ਬਹਾਨਾ ਘੜ ਦੇਈਦਾ,
ਲਾ ਬਹਾਨਾ ਖੰਘਦਾ ਦਿਲ ਤੇ ਹੱਥ ਧਰ ਲਈਦਾ,
ਸਾਡੇ ਵਰਗੇ ਸ਼ਾਇਦ ਨਹੀ ਹੋਣੇ ਕਿਸੇ ਦੇ ਨਸੀਬ
ਵਿਛੋੜਿਆਂ ਦੇ ਤੀਰ ਜਦ ਜਾਂਦੇ ਸੀਨਾ ਚੀਰ।
—————————
ਤੇਰੇ ਵਾਗੂੰ ਬਿੰਦਰ ਸਭ ਦੀ ਵੱਖਰੀ ਇੱਕ ਕਹਾਣੀ ਏ,
ਤੂੰ ਤਾਂ ਲਿਖਕੇ ਦੱਸ ਦਿੱਤੀ ਕਈਆਂ ਦੇ ਨਾਲ ਹੀ ਜਾਣੀ ਏ,
ਦੋਸ਼ ਕਿਸੇ ਨੂੰ ਕੀ ਦੇਣਾ ਜਦ ਆਪਣੇ ਬਣੇ ਰਕੀਬ,
ਵਿਛੋੜਿਆਂ ਦੇ ਤੀਰ ਜਦ ਜਾਦੇਂ ਸੀਨਾ ਚੀਰ,
ਯਾਦਾਂ ਦੇ ਤੀਰ ਜਦ ਜਾਦੇ ਸੀਨਾ ਚੀਰ,
ਵਿਛੋੜਿਆਂ ਦੇ ਤੀਰ ਜਦ ਜਾਂਦੇ ਸੀਨਾ ਚੀਰ।
ਵਿਛੋੜਿਆਂ ਦੇ ਤੀਰ ਜਦ ਜਾਂਦੇ ਸੀਨਾ ਚੀਰ।
ਬਿੰਦਰ ਕੋਲੀਆਂਵਾਲ ਵਾਲਾ