ਤਲਵੰਡੀ ਚੌਧਰੀਆਂ ਵਖੇ ਮ੍ਰਿਤਕ ਦੇਹ ਸੰਭਾਲ ਘਰ ਦੀ ਇਮਾਰਤ ਦਾ ਲੈਂਟਰ ਪਾਇਆ ਗਿਆ।

93

ਪਿੰਡ ਤਲਵੰਡੀ ਚੌਧਰੀਆਂ ਵਿਖੇ ਉਸਾਰੇ ਜਾ ਰਹੇ ਮਿ੍ਤਕ ਦੇਹ ਸੰਭਾਲ ਘਰ ਦਾ ਅੱਜ ਲੈਂਟਰ ਪਾਇਆ ਗਿਆ | ਮਿ੍ਤਕ ਦੇਹ ਸੰਭਾਲ ਘਰ ਦੇ ਨਿਰਮਾਣ ਲਈ ਸਮਾਜ ਸੇਵੀ ਸੰਸਥਾਵਾਂ ਐਨ. ਆਰ. ਆਈ ਵੀਰਾਂ ਅਤੇ ਨਗਰ ਦੇ ਮੁਹੱਲਿਆਂ ਵੱਲੋਂ ਵੱਡਾ ਆਰਥਿਕ ਯੋਗਦਾਨ ਪਾਇਆ ਜਾ ਰਿਹਾ ਹੈ | ਅੱਜ ਉਦਯੋਗਪਤੀ ਅਮਰੀਕ ਸਿੰਘ ਭਾਰਜ ਅਤੇ ਰਜਿੰਦਰ ਸਿੰਘ ਭਾਰਜ ਪੁੱਤਰਾਨ ਸਵ: ਦਰਸ਼ਨ ਸਿੰਘ ਤਲਵੰਡੀ ਚੌਧਰੀਆਂ ਵੱਲੋਂ 21 ਹਜ਼ਾਰ ਕਮੇਟੀ ਨੂੰ ਭੇਟ ਕੀਤੇ | ਛੋਟਾ ਮੁਹੱਲਾ ਵਾਲਮੀਕ ਬਰਾਦਰੀ ਵੱਲੋਂ ਇਕੱਤਰ ਕੀਤੇ ਰੁਪਏ ਤਰਸੇਮ ਸਿੰਘ ਪਟਵਾਰੀ, ਬਿਕਰ ਅਤੇ ਗੁਰਦੇਵ ਸਿੰਘ ਵੱਲੋਂ ਇਸ ਕਾਰਜ ‘ਚ ਯੋਗਦਾਨ ਪਾਇਆ | ਇਸ ਮੌਕੇ ਨੰਬਰਦਾਰ ਜਗੀਰ ਸਿੰਘ, ਪ੍ਰੇਮ ਲਾਲ ਸਾਬਕਾ ਪੰਚਾਇਤ ਅਫ਼ਸਰ, ਸੁਖਦੇਵ ਲਾਲ ਕੈਸ਼ੀਅਰ, ਬਲਵਿੰਦਰ ਸਿੰਘ ਤੁੜ, ਪ੍ਰਮੋਦ ਕੁਮਾਰ ਸ਼ਾਹ ਸਾਬਕਾ ਬੀ.ਪੀ.ਈ.ਓ, ਚਰਨਜੀਤ ਸਿੰਘ, ਮਾਸਟਰ ਜਰਨੈਲ ਸਿੰਘ, ਪੀ੍ਰਤਮ ਸਿੰਘ ਮਾਸਟਰ ਜੈਲ ਸਿੰਘ, ਸੁਖਦੇਵ ਸਿੰਘ ਥਾਣਾ, ਹਰਜੀਤ ਸਿੰਘ ਰਾਣਾ, ਕਸ਼ਮੀਰ ਸਿੰਘ, ਹਰੀ ਚੰਦ ਸਹਿਗਲ, ਭੂਸ਼ਨ ਕੁਮਾਰ ਬਿੱਲਾ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਸੁੱਖਾ, ਸਰਬਜੀਤ ਸਿੰਘ, ਰਾਜੂ ਹਲਵਾਈ ਆਦਿ ਹਾਜ਼ਰ ਸਨ