ਠੱਟੇ ਵਾਲਾ ਸੱਚ ਆਖਦਾ, ਬੁੱਢੇ ਵਾਰੇ ਬਣੂਗਾ ਸਹਾਰਾ ਦੱਸੋ ਕੌਣ, ਤੁਹਾਡੇ ਮਾਈ ਬਾਪ ਦਾ।

36

Dalwinder Thatte wala

ਵਿੱਚ ਨਸ਼ਿਆਂ ਦੇ ਡੋਬ ਲਈ ਜਵਾਨੀ,
ਫਿਰ ਦੱਸੋ ਕੀ ਬਣੂ ਆਪਦਾ।
ਬੁੱਢੇ ਵਾਰੇ ਬਣੂਗਾ ਸਹਾਰਾ ਦੱਸੋ ਕੌਣ,
ਤੁਹਾਡੇ ਮਾਈ ਬਾਪ ਦਾ।
ਅੱਖਾਂ ਮੂਹਰੇ ਹੁੰਦਿਆਂ ਜਵਾਨ ਵੇਖ ਪੁੱਤ,
ਮਾਵਾਂ ਲਈ ਆਸਾਂ ਬੰਨ੍ਹੀਆਂ।
ਪੁੱਤਾਂ ਦੇ ਵਿਯੋਗ ਵਿੱਚ ਵੇਖੀਆਂ,
ਮੈਂ ਕਈ ਹੋਣ ਮਾਵਾਂ ਅੰਨੀਆਂ।
ਕਹਿਣ ਰੱਬਾ ਸਾਨੂੰ ਵੀ ਜਹਾਨ ਉੱਤੋਂ ਚੁੱਕ ਲੈ,
ਜੱਗ ਸੁੰਨਾ-ਸੁੰਨਾ ਜਾਪਦਾ।
ਬੁੱਢੇ ਵਾਰੇ ਬਣੂਗਾ ਸਹਾਰਾ ਦੱਸੋ ਕੌਣ,
ਤੁਹਾਡੇ ਮਾਈ ਬਾਪ ਦਾ।
ਪੁੱਤ ਸਾਰਿਆਂ ਦੇ ਹੋਣ ਵਾਂਗ ਸਰਵਣ,
ਜੱਗ ਉੱਤੇ ਕੋਈ ਥੋੜ ਨਾ।

ਕਦੇ ਪੈਣ ਨਾ ਕਿਸੇ ਨੂੰ ਘਰੋਂ ਧੱਕੇ,

ਤੀਰਥਾਂ ਦੀ ਕੋਈ ਲੋੜ ਨਾ।
ਜੀਂਦੇ ਜੀਅ ਜਿੰਨ੍ਹਾਂ ਸੇਵਾ ਨਾ ਕੀਤੀ,
ਉਹ ਕੀ ਕਰੂ ਸਿਵਿਆਂ ਦੀ ਰਾਖ ਦਾ।
ਬੁੱਢੇ ਵਾਰੇ ਬਣੂਗਾ ਸਹਾਰਾ ਦੱਸੋ ਕੌਣ,
ਤੁਹਾਡੇ ਮਾਈ ਬਾਪ ਦਾ।
ਸੁੱਖਾਂ ਸੁੱਖਦੀਆਂ ਰਹਿਣ ਸਦਾ ਭੈਣਾਂ,
ਜੁੱਗ ਜੁੱਗ ਜੀਣ ਜੋੜੀਆਂ,
ਰੱਬਾ ਵੇ ਦੇਈਂ ਪੁੱਤ ਮੇਰੇ ਵੀਰ ਨੂੰ,
ਮੈਂ ਆਉਂਦੇ ਸਾਲ ਵੰਡਾਂ ਲੋਹੜੀਆਂ।
ਵੀਰ ਭੈਣਾਂ ਲਈ ਹੁੰਦੇ ਸਦਾ ਮਾਪੇ,
ਠੱਟੇ ਵਾਲਾ ਸੱਚ ਆਖਦਾ।
ਬੁੱਢੇ ਵਾਰੇ ਬਣੂਗਾ ਸਹਾਰਾ ਦੱਸੋ ਕੌਣ,
ਤੁਹਾਡੇ ਮਾਈ ਬਾਪ ਦਾ।
ਦਲਵਿੰਦਰ ਠੱਟੇ ਵਾਲਾ
00966592743825