(ਭੋਲਾ)- ਪਿੰਡ ਠੱਟਾ ਨਵਾਂ ਤੋਂ ਵੱਲਣੀ, ਸੈਦਪੁਰ ਨੂੰ ਜਾਣ ਵਾਲੀ ਸੜਕ ਸੈਦਪੁਰ ਤੋਂ ਵੱਲਣੀ ਤੱਕ ਤੇ ਠੱਟੇ ਨਵੇਂ ਤੋਂ ਵੱਲਣੀ ਤੱਕ ਲਗਭਗ ਲੁੱਕ ਪੈ ਕੇ ਮੁਕੰਮਲ ਹੋ ਚੁੱਕੀ ਹੈ | 10-15 ਕਰਮਾਂ ਦੀ ਸੜਕ ਇਸ ਕਰਕੇ ਕੱਚੀ ਰਹਿ ਗਈ, ਕਿਉਂਕਿ ਇਸ ਦੇ ਵਿਚਕਾਰ ਇਕ ਟਰਾਂਸਫਾਰਮਰ ਤੇ ਇਕ ਬਿਜਲੀ ਦਾ ਖੰਭਾ ਲੱਗਾ ਹੋਇਆ ਹੈ | ਇਸ ਟਰਾਂਸਫ਼ਾਰਮਰ ਤੇ ਖੰਭੇ ਨੂੰ ਨਾ ਪੀ.ਡਬਲਯੂ.ਡੀ. ਵਿਭਾਗ ਨੇ ਪਾਸੇ ਕਰਵਾਇਆ, ਤੇ ਨਾ ਹੀ ਬਿਜਲੀ ਬੋਰਡ ਨੇ ਇਸ ਨੂੰ ਪਾਸੇ ਕੀਤਾ | ਇਹ ਅੱਜ ਲੋਕਾਂ ਲਈ ਵੱਡੀ ਮੁਸੀਬਤ ਬਣੇ ਹੋਏ ਹਨ | ਪੰਜਾਬ ਰਾਜ ਬਿਜਲੀ ਬੋਰਡ ਨੂੰ ਇਨ੍ਹਾਂ ਖੰਭਿਆਂ ਨੂੰ ਸੜਕ ਤੋਂ ਤੁਰੰਤ ਹਟਾਉਣਾ ਚਾਹੀਦਾ ਹੈ |