ਠੱਟਾ ਟਿੱਬਾ ਇਲਾਕੇ ਦੇ ਸਬਜ਼ੀ ਉਤਪਾਦਕ ਕਿਸਾਨਾਂ ਦੀ ਮੀਟਿੰਗ

53

images

ਸੁਲਤਾਨਪੁਰ ਲੋਧੀ, 7 ਅਕਤੂਬਰ (ਥਿੰਦ)- ਠੱਟਾ ਟਿੱਬਾ ਇਲਾਕੇ ਦੇ ਸਬਜ਼ੀ ਉਤਪਾਦਕ ਕਿਸਾਨਾਂ ਦੀ ਇਕ ਅਹਿਮ ਮੀਟਿੰਗ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਜੀ ਟਿੱਬਾ ਵਿਖੇ ਹੋਈ | ਮੀਟਿੰਗ ਵਿਚ ਦਰੀਏਵਾਲ, ਬੂਲਪੁਰ, ਨਸੀਰਪੁਰ, ਅਮਰਕੋਟ, ਵਲਣੀ, ਭੀਲਾਂਵਾਲਾ, ਭੋਰੂਵਾਲ, ਠੱਟਾ, ਜਾਂਗਲਾ ਆਦਿ ਪਿੰਡਾਂ ਤੋਂ ਸਬਜ਼ੀ ਉਤਪਾਦਕ ਕਿਸਾਨ ਵੱਡੀ ਗਿਣਤੀ ‘ਚ ਸ਼ਾਮਿਲ ਹੋਏ | ਕਿਸਾਨਾਂ ਨੇ ਸਬਜ਼ੀ ਦੀ ਖੇਤੀ ਸਬੰਧੀ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ | ਇਕੱਤਰ ਹੋਏ ਕਿਸਾਨਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਲੈਂਦਿਆਂ ਪੁਰਸ਼ ਮਜ਼ਦੂਰਾਂ ਦੀ 280 ਰੁਪਏ ਅਤੇ ਇਸਤਰੀ ਮਜ਼ਦੂਰਾਂ 200 ਰੁਪਏ ਦਿਹਾੜੀ ਤੈਅ ਕੀਤੀ | ਦਿਹਾੜੀ ਦਾ ਸਮਾਂ ਸਵੇਰੇ 8.30 ਵਜੇ ਤੋਂ ਸ਼ਾਮ 5.30 ਵਜੇ ਤੱਕ ਗਿਣਿਆ ਜਾਵੇਗਾ | ਇਸ ਮੌਕੇ ਇਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਸਰਪੰਚ ਸੂਰਤ ਸਿੰਘ, ਸਲਵਿੰਦਰ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਕਰਨੈਲ ਸਿੰਘ, ਦਾਰਾ ਸਿੰਘ ਪਟਵਾਰੀ, ਰਣਜੀਤ ਸਿੰਘ, ਸੰਤੋਖ ਸਿੰਘ ਤੇ ਨਿਰੰਜਨ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ | ਇਸ ਮੌਕੇ ਕਿਸਾਨਾਂ ਨੇ ਪੰਜਾਬ ਪਾਵਰਕਾਮ ਕਾਰਪੋਰੇਸ਼ਨ ਤੋਂ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ ਦਿਨ ਵੇਲੇ ਹੀ ਕੀਤੀ ਜਾਵੇ | ਇਸ ਮੌਕੇ ਸ਼ੀਤਲ ਸਿੰਘ, ਦਰਸ਼ਨ ਸਿੰਘ, ਪਰਮਜੀਤ ਸਿੰਘ ਰਾਣਾ, ਜਗਜੀਤ ਸਿੰਘ, ਕੁਲਦੀਪ ਸਿੰਘ, ਗਿਆਨ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਭੋਰੂਵਾਲ, ਸਾਧੂ ਸਿੰਘ, ਜਸਕੀਰਤ ਸਿੰਘ ਚੰਦੀ ਆਦਿ ਹਾਜ਼ਰ ਸਨ |