ਬੀਤੀ ਰਾਤ ਪਿੰਡ ਠੱਟਾ ਨਵਾਂ ਦੀ ਕੋਅਪਰੇਟਿਵ ਸੁਸਾਇਟੀ ਵਿੱਚੋਂ ਚੋਰਾਂ ਚੌਕੀਦਾਰ ਸੱਟਾਂ ਮਾਰਨ ਅਤੇ ਬੇਹੋਸ਼ ਕਰਨ ਮਗਰੋਂ 2 ਲੱਖ 14 ਹਜ਼ਾਰ 135 ਰੁਪਏ ਅਤੇ 89 ਪੈਸੇ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦੇਂਦਿਆ ਸੁਸਾਇਟੀ ਸਕੱਤਰ ਰਤਨ ਸਿੰਘ ਬੂੜੇਵਾਲ ਨੇ ਦੱਸਿਆ ਕਿ ੬ ਵਜੇ ਮੈਨੂੰ ਟੈਲੀ ਫੋਨ ਗਿਆ ਕਿ ਚੌਕੀਦਾਰ ਬਾਥਰੂਮ ਵਿੱਚ ਅਤੇ ਚੀਕਾਂਮਾਰ ਰਿਹਾ ਹੈ । ਮੈਂ ਪਿੰਡਾਂ ਆ ਕੇ ਗੇਟ ਦਾ ਜਿੰਦਰਾ ਖੋਹਲਿਆ ਚੌਕੀਦਾਰ ਕਰਤਾਰ ਚੰਦ ਨੂੰ ਬਾਥਰੂਮ ਵਿੱਚ ਬੰਦ ਕੀਤਾ ਹੋਇਆ ਸੀ ਅਤੇ ਉਹ ਖੁਨ ਲੱਥ ਪੱਥ ਸੀ।ਜਦੋਂ ਉਸ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਗੇਟ ਦੇ ਅੰਦਰ ਆਏ ਦੋ ਬੰਦਿਆਂ ਨੇ ਮੇਰੀਆਂ ਬਾਹਾਂ ਫੜੀਆਂ ਉਸ ਤੋਂ ਬਾਅਦ ਮੈਨੂੰ ਕੋਈ ਪਤਾ ਨਹੀਂ ਪੁਲੀਸ ਨੂੰ ਇਤਲਾਹ ਦਿੱਤੀ ਡੀ.ਐਸ. ਪੀ.ਸੁਲਤਾਨ ਪੁਰ ਲੌਧੀ ਸ. ਮਨਦੀਪ ਸਿੰਘ ਅਤੇ ਐਸ. ਐਚ.ਓ. ਸ਼ਿਵਕੰਵਰ ਸਿੰਘ ਆਪਣੀ ਪੁਲੀਸ ਫੋਰਸ ਸਮੇਤ ਮੌਕਾ ਵਾਰਦਾਤ ਤੇ ਪੁੱਜ ਗਏ ।ਪੁਲੀਸ ਨੂੰ ਅਪਣੇਰਿਪੋਰਟ ਦਰਜ ਕਰਵਾਉਦਿਆਂ ਰਟਨ ਸਿੰਘ ਨੇ ਦੱਸਿਆ ਕਿਬੀਤੀਸ ਰਾਤ ਇੱਕ ਵਜੇ ਦੇ ਕਰੀਬ ਕੁੱਝ ਅਣ ਪਛਾਤੇ ਵਿਆਕਤੀ ਕੰਧਾਂ ਟੱਪ ਸੁਸਾਇਟੀ ਦੀ ਇਮਾਰਤ ਵਿੱਚ ਦਾਖਲ ਹੋਏ ਅਤੇ ਚੌਕੀਦਾਰ ਦੇ ਸਿਰ ਸੱਟਾਂ ਮਾਰ ਕੇ ਉਸ ਨੂੰ ਬੇਹੋਸ਼ੀ ਦੀ ਵਿੱਚ ਬਾਂਹਾਂ ਬੰਨ ਕੇ ਉਪਰ ਰਜਾਈ ਦੇ ਬਾਥਰੂਮ ਵਿੱਚ ਬੰਦ ਕਰਕੇ ਕੈਂਚੀ ਤੇ ਤੋੜ ਕੇ ਦਫ਼ਤਰ ਦਾ ਜਿੰਦਰਾ ਤੋੜਿਆ।ਇਸ ਤੋਂ ਬਾਅਦ ਚੋਰਾਂ ਨੇ ਸੇਫ਼ ਤੇ ਰਿਕਾਰਡ ਵਾਲੇ ਕਮਰੇ ਦਾ ਜਿੰਦਰਾ ਤੇ ਦਰਵਾਜ਼ਾ ਤਿੜਆ । ਰਿਕਾਰਡ ਦੀਆਂ ਦੋ ਅਲਮਾਰੀਆਂ ਦੇ ਜਿੰਦਰੇ ਤੋੜੇ ਕੁੱਝ ਨਾ ਮਿਲਣ ਦੀ ਸੂਰਤ ਵਿੱਚ ਨੇ ਜ਼ਬਰਦਸਤ ਰਾਡਾਂ ਨਾਲ ਸੇਫ਼ ਦਾ ਦਰਵਾਜ਼ਾ ਪੁੱਟਿਆ ਅਤੇ 2 ਲੱਖ 14 ਹਜ਼ਾਰ 135 ਰੁਪਏ 89 ਪੈਸੇ ਲੈ ਕੇ ਫਰਾਰ ਹੋ ਗਏ।