ਟਰਬਨ ਪਰਾਈਡ ਦਸਤਾਰ ਅਕੈਡਮੀ ਵੱਲੋਂ ਪਿੰਡ ਬੂਲਪੁਰ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ।

97

 ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਬਾਬਾ ਬੀਰ ਸਿੰਘ ਸੇਵਾ ਸੁਸਾਇਟੀ ਬੂਲਪੁਰ ਵੱਲੋਂ ਦਸ ਰੋਜ਼ਾ ਦਸਤਾਰ ਸਿਖਲਾਈ ਕੈਪ ਤੇ ਪਲੇਠੇ ਦਸਤਾਰ ਮੁਕਾਬਲੇ ਗੁਰਦੁਆਰਾ ਬਾਬਾ ਬੀਰ ਸਿੰਘ ਬੂਲਪੁਰ ਵਿਖੇ ਕਰਵਾਏ ਗਏ | ਜਿਸ ਵਿਚ ਪਹਿਲੇ ਦਸ ਦਿਨ ਦਸਤਾਰ ਸਿਖਲਾਈ ਕੈਪ ਵਿਚ ਟਰਬਨ ਪਰਾਈਡ ਅਕੈਡਮੀ ਵਾਲੇ ਟਿਊਟਰ ਸੁਹੱਪਣਦੀਪ ਸਿੰਘ ਮੋਮੀ ਤੇ ਪਵਨਦੀਪ ਸਿੰਘ ਕਾਹਨਾ ਨੇ ਨੌਜਵਾਨਾਂ ਨੂੰ ਪਟਿਆਲਾ ਸ਼ਾਹੀ ਦਸਤਾਰ, ਮੋਰਨੀ, ਦੁਮਾਲਾ ਆਦਿ ਬੰਨ੍ਹਣ ਦੀ ਸਿਖਲਾਈ ਦਿੱਤੀ | ਦਸਤਾਰ ਸਿਖਲਾਈ ਕੈਪ ਦੇ ਅੰਤਿਮ ਦਿਨ ਦਸਤਾਰ ਮੁਕਾਬਲੇ ਗੁਰਦੁਆਰਾ ਬਾਬਾ ਬੀਰ ਸਿੰਘ ਬੂਲਪੁਰ ਵਿਖੇ ਹੋਏ | ਜਿਸ ਵਿਚ ਦੁਮਾਲੇ ਦੇ ਮੁਕਾਬਲੇ ਵਿਚ ਸਹਿਜਦੀਪ ਸਿੰਘ ਪਹਿਲੇ, ਅਨੁਰੀਤ ਕੌਰ ਦੂਜੇ, ਸਹਿਲੀਨ ਕੌਰ ਤੀਜੇ, ਜੂਨੀਅਰ ਗਰੁੱਪ ਦਸਤਾਰ ਮੁਕਾਬਲੇ ਵਿਚ ਗੁਰਨੂਰ ਸਿੰਘ ਪਹਿਲੇ, ਜਸ਼ਨਪ੍ਰੀਤ ਸਿੰਘ ਦੂਜੇ, ਸਵੀਤੋਜ ਸਿੰਘ ਤੀਜੇ, ਸੀਨੀਅਰ ਗਰੁੱਪ ਵਿਚ ਅਰਸ਼ਦੀਪ ਸਿੰਘ ਠੱਟਾ ਨਵਾਂ ਪਹਿਲੇ, ਇੰਦਰਜੀਤ ਸਿੰਘ ਦੂਜੇ, ਨਵਕੀਰਤ ਸਿੰਘ ਤੇ ਅਰਸ਼ਦੀਪ ਸਿੰਘ ਸਾਂਝੇ ਤੌਰ ਤੇ ਤੀਸਰੇ ਸਥਾਨ ਤੇ ਰਹੇ | ਜੇਤੂ ਨੌਜਵਾਨਾਂ ਨੂੰ ਤੇ ਟਰਬਨ ਪਰਾਈਡ ਅਕੈਡਮੀ ਵਾਲੇ ਟਿਊਟਰ ਸੁਹੱਪਣਦੀਪ ਸਿੰਘ ਮੋਮੀ ਤੇ ਪਵਨਦੀਪ ਸਿੰਘ ਕਾਹਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੂਰਨ ਸਿੰਘ ਥਿੰਦ ਨੇ ਵਿਸ਼ੇਸ਼ ਸਨਮਾਨ ਚਿੰਨ੍ਹ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ | ਇਸ ਦਸਤਾਰ ਸਿਖਲਾਈ ਕੈਪ ਨੂੰ ਸਫਲ ਬਣਾਉਣ ਵਿਚ ਲਖਵਿੰਦਰ ਸਿੰਘ ਮਰੋਕ, ਰਣਜੀਤ ਸਿੰਘ ਥਿੰਦ, ਮਨਪ੍ਰੀਤ ਸਿੰਘ, ਗੁਰਜੀਤ ਸਿੰਘ ਕਾਕਾ, ਜਸਵਿੰਦਰ ਸਿੰਘ, ਉਪਕਾਰ ਸਿੰਘ ਥਿੰਦ, ਗੁਰਕੀਰਤ ਸਿੰਘ, ਦਿਲਪ੍ਰੀਤ ਸਿੰਘ, ਲਖਵਿੰਦਰ ਸਿੰਘ ਲੱਖਾ, ਹਰਨੇਕ ਸਿੰਘ ਮੋਮੀ ਆਦਿ ਅਹਿਮ ਯੋਗਦਾਨ ਪਾਇਆ |