ਝੋਨੇ ਦੇ ਹਾਨੀਕਾਰਕ ਕੀੜਿਆਂ ਦੀ ਸਰਬਪੱਖੀ ਰੋਕਥਾਮ

127

641349__kie
ਪੰਜਾਬ ਵਿਚ ਝੋਨਾ ਸਾਉਣੀ ਦੀ ਇਕ ਪ੍ਰਮੁੱਖ ਫ਼ਸਲ ਹੈ। ਹਰੀ ਕ੍ਰਾਂਤੀ ਦੀ ਆਮਦ ਤੋਂ ਬਾਅਦ ਵੱਧ ਝਾੜ ਦੇਣ ਵਾਲੀਆਂ ਉੱਨਤ ਕਿਸਮਾਂ ਦੀ ਕਾਸ਼ਤ ਲਈ ਵਧੇਰੇ ਪਾਣੀ, ਖਾਦਾਂ, ਰਸਾਇਣਾਂ ਆਦਿ ਨਾਲ ਅਤੇ ਇਸ ਫ਼ਸਲ ਹੇਠ ਲਗਾਤਾਰ ਵੱਧ ਰਹੇ ਰਕਬੇ ਨਾਲ ਕੇਵਲ ਜ਼ਮੀਨੀ ਪਾਣੀ ਦਾ ਪੱਧਰ ਖਤਰਨਾਕ ਰਫ਼ਤਾਰ ਨਾਲ ਘਟਣਾ ਹੀ ਸ਼ੁਰੂ ਨਹੀ ਹੋਇਆ ਸਗੋੇਂ ਪੈਦਾਵਾਰ ਤੇ ਹੋਣ ਵਾਲੇ ‘ਲਾਗਤੀ ਖਰਚੇ’ ਵੱਧਣ ਨਾਲ ਫ਼ਸਲ ਤੋਂ ਹੋਣ ਵਾਲਾ ਆਰਥਿਕ ਮੁਨਾਫ਼ਾ ਵੀ ਘਟਣ ਲੱਗਾ। ਇਨ੍ਹਾਂ ਮੁਸ਼ਕਿਲਾਂ ਦੇ ਸਾਰਥਿਕ ਹੱਲ ਲਈ ਸਰਕਾਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਫ਼ਸਲੀ ਵਿਭਿੰਨਤਾ ਅਪਨਾਉਣ ਅਤੇ ਝੋਨੇ ਦੀ ਕਾਸ਼ਤ ਸਿਫ਼ਾਰਸ਼ਾਂ ਅਨੁਸਾਰ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੇੈ।
ਪਿਛਲੇ ਸਾਲ (2012-13) ਝੋਨੇ ਦੀ ਕਾਸ਼ਤ 71.12 ਲੱਖ ਏਕੜ ਰਕਬੇ ਵਿਚ ਕੀਤੀ ਗਈ, ਇਸ ਦਾ ਔਸਤ ਝਾੜ 60 ਮਣ ਪ੍ਰਤੀ ਏਕੜ ਰਿਹਾ ਅਤੇ ਚੌਲਾਂ ਦੀ ਕੁੱਲ ਪੈਦਾਵਾਰ 113.74 ਲੱਖ ਟਨ ਹੋਈੇ। ਯੂਨੀਵਰਸਟੀ ਵੱਲੋਂ ਸਿਫ਼ਾਰਸ਼ ‘ਕੰਪਿਊਟਰ ਵਾਲੇ ਲੇਜ਼ਰ ਕਰਾਹੇ (Laser Land Leveler)’ ਦੀ ਵਰਤੋਂ ਤੇ ਗੈਰ-ਬਾਸਮਤੀ ਝੋਨੇ ਦੀ ਬਿਜਾਂਦ 10 ਜੂਨ ਤੋਂ ਪਿੱਛੋਂ ਕਰਨ ਨੂੰ ਕਿਸਾਨਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਅਤੇ ਬਾਸਮਤੀ ਝੋਨੇ ਹੇਠ ਵੱਧ ਰਹੇ ਰਕਬੇ ਕਰਕੇ ਲਗਾਤਾਰ ਡਿੱਗ ਰਹੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਠੱਲ੍ਹ ਪੈ ਰਹੀ ਹੈ ਅਤੇ ਝੋਨਾ ਉਤਪਾਦਕਾਂ ਦਾ ਆਰਥਿਕ ਮੁਨਾਫ਼ਾ ਵੀ ਵੱਧ ਰਿਹਾ ਹੈ। ਯੂਨੀਵਰਸਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਖਾਦਾਂ ਦੀੇ ਵਰਤੋਂ ‘ਪੱਤਾ ਰੰਗ ਚਾਰਟ (Leaf Colour Chart)’ ਨਾਲ ਪੱਤਿਆਂ ਦਾ ਰੰਗ ਮਿਲਾ ਕੇ ਕਰਨ ਨਾਲ਼; ‘ਝੋਨੇ ਦੀ ਸਿੱਧੀ ਬਿਜਾਈ (Direct Seeded Rice)’ ਕਰਨ ਨਾਲ; ‘ਟੈਂਨਸ਼ੀਓ ਮੀਟਰ (Tensio Meter)’ ਵਰਤ ਕੇ ਫ਼ਸਲ ਨੂੰ ਪਾਣੀ ਦੇਣ ਨਾਲ; ਨਦੀਨਾਂ, ਬਿਮਾਰੀਆਂ ਤੇ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਅਤੇ ਲੋਹੇ ਤੇ ਜਿੰਕ ਵਰਗੇ ਛੋਟੇ ਤੱਤਾਂ ਦੀ ਘਾਟ ਦੀ ਪੂਰਤੀ ਲਈ ਸਹੀ ਰਸਾਇਣਾਂ ਦੀ ਵਰਤੋਂ ਸਹੀ ਮਾਤਰਾ ਵਿਚ, ਸਹੀ ਸਮੇਂ ‘ਤੇ ਅਤੇ ਸਹੀ ਢੰਗ ਨਾਲ ਕਰਨ ਨਾਲ ਝੋਨੇ ਦੀ ਕਾਸ਼ਤ ਨੂੰ ਹੋਰ ਵੀ ਲਾਹੇਵੰਦ ਬਣਾਇਆ ਜਾ ਸਕਦਾ ਹੈ।
ਜੇ ਗੱਲ ਝੋਨੇ ਦੇ ਹਾਨੀਕਾਰਕ ਕੀੜਿਆਂ ਦੀ ਕਰੀਏ ਤਾਂ ਦਰਜਨ ਕੁ ਦੇ ਕਰੀਬ ਅਜਿਹੇ ਕੀੜਿਆਂ ਵਿਚੋਂ ਤਣੇ ਦੇ ਗੜੂੰਏਂ, ਪੱਤਾ ਲਪੇਟ ਸੁੰਡੀ, ਬੂਟਿਆਂ ਦੇ ਟਿੱਡੇ ਆਦਿ ਵਰਗੇ ਕੁਝ ਕੀੜੇ ਹਰ ਸਾਲ ਵੱਖ-ਵੱਖ ਖੇਤਰਾਂ ਵਿਚ, ਵੱਖ-ਵੱਖ ਸਮਿਆਂ ‘ਤੇ, ਫ਼ਸਲ ਦਾ ਵੱਖ-ਵੱਖ ਪੱਧਰ ਤੱਕ ਨੁਕਸਾਨ ਕਰਦੇ ਹਨ। ਭਾਵੇਂ ਕੀੜਿਆਂ ਦੇ ਹਮਲੇ ਨੂੰ ਘੱਟ ਕਰਨ ਦੇ ਉੱਪਰਾਲੇ ਤਾਂ ਫ਼ਸਲ ਦੀ ਬਿਜਾਈ ਤੋਂ ਹੀ ਸ਼ੁਰੂ ਹੋ ਜਾਂਦੇ ਹਨ ਪਰ ਕਿਸਾਨਾਂ ਵੱਲੋਂ ਅਕਸਰ ਇਨ੍ਹਾਂ ਦਾ ਹਮਲਾ ਹੋਣ ਤੇ ਹੀ, ਇਨ੍ਹਾਂ ਨੂੰ ਖਤਮ ਕਰਨ ਦੇ ਉਦੇਸ਼ ਨਾਲ, ਰੋਕਥਾਮ ਸ਼ੁਰੂ ਕੀਤੀ ਜਾਂਦੀ ਹੈ। ਫ਼ਸਲ ਤੋਂ ਵੱਧ ਝਾੜ ਲੈਣ ਲਈ ਕੀਟਨਾਸ਼ਕਾਂ ਦੀ ਵਰਤੋਂ ‘ਤੇ ਪੂਰਾ ਜ਼ੋਰ ਲਾ ਦਿੱਤਾ ਜਾਂਦਾ ਹੈ। ਪਰ ਆਸ ਮੁਤਾਬਿਕ ਕੀੜਿਆਂ ਦਾ ਖਾਤਮਾ ਨਾ ਹੋਣ ‘ਤੇ, ਪਹਿਲਾਂ ਵਰਤੇ ਕੀਟਨਾਸ਼ਕਾਂ ‘ਤੇ ਹੋਏ ਖਰਚੇ ਨੂੰ ਮਹਿਸੂਸ ਕਰਦੇ ਹੋਏ ਵੀ ਉਹ ਕੀਟਨਾਸ਼ਕ ਵਿਕਰੇਤਾਵਾਂ/ ਆੜ੍ਹਤੀਆਂ ਅਨੁਸਾਰ, ਆਪਣੇ-ਆਪ ਜਾਂ ਫਿਰ ਵੇਖਾ-ਵੇਖੀ ਸ਼ੁ੍ਰੂਰੂ ਕੀਤੀ ਕੀਟਨਾਸ਼ਕਾਂ ਦੀ ਵਰਤੋਂ ਜਾਰੀੇ ਰਖਦੇ ਹਨ। ਕੀਟਨਾਸ਼ਕਾਂ ਦੀ ਅਜਿਹੀ ਬੇਲੋੜੀ ਅਤੇ ਬੇਥ੍ਹਵੀ ਵਰਤੋਂ ਨਾਲ ਨਾ ਸਿਰਫ਼ ਉਹ ਆਪਣੀ ਫ਼ਸਲ ਤੋਂ ਹੋਣ ਵਾਲੀ ਆਰਥਿਕ ਲਾਹੇਵੰਦੀ ਘਟਾਉਂਦੇ ਹਨ ਸਗੋਂ ਅਜਿਹੀ ਵਰਤੋਂ ਦੇ ਬੁਰੇ ਪ੍ਰਭਾਵਾਂ ਦਾ ਸ਼ਿਕਾਰ ਵੀ ਬਣਦੇ ਹਨ। ਰੋਕਥਾਮ ਦਾ ਸਿਧਾਂਤ ਹਾਨੀਕਾਰਕ ਕੀੜਿਆਂ ਦਾ ਸੌ ਫ਼ੀ ਸਦੀ ਖਾਤਮਾ ਕਰਨਾ ਨਹੀਂ ਬਲਕਿ ਇਨ੍ਹਾਂ ਦੀ ਸੰਖਿਆ ਜਾਂ ਹਮਲੇ ਨੂੰ ਆਰਥਿਕ ਨੁਕਸਾਨ ਕਰਨ ਦੀ ਮਿਥੀ ਹੱਦ (Economic Treshold Level) ਤੋਂ ਹੇਠਾਂ ਰੱਖਣਾ ਹੈ। ਅਜਿਹਾ ਕਰਦੇ ਸਮੇਂ ਰੋਕਥਾਮ ‘ਤੇ ਖਰਚ ਹੋਣ ਵਾਲੇ ਇਕ ਰੁਪਏ ਤੋਂ ਘੱਟੋ-ਘੱਟ ਤਿੰਨ ਰੁਪਏ ਜਾਂ ਇਸ ਤੋਂ ਵੀ ਵੱਧ ਮੁਨਾਫ਼ਾ ਹੋਣਾ ਚਾਹੀਦਾ ਹੈ।
ਸੋ ਉੱਪਰੋਕਤ ਘਾਟੇ ਵਾਲੇ ਚੱਕਰਵਿਊ ਤੋਂ ਬਚਣ ਲਈ ਝੋਨੇ ਦੇ ਹਾਨੀਕਾਰਕ ਕੀੜਿਆਂ ਦੀ ਸਰਵਪੱਖੀ ਰੋਕਥਾਮ, ਕੀੜਿਆਂ ਜਾਂ ਇਨ੍ਹਾਂ ਦੇ ਹਮਲੇ ਦੀਆਂ ਨਿਸ਼ਾਨੀਆਂ ਅਤੇ ਹੋਣ ਵਾਲੇ ਨੁਕਸਾਨ ਦੀ ਪਛਾਣ ਕਰਦੇ ਹੋਏ, ਪੰਜਾਬ ਖੇਤੀਬਾੜੀ ਯੂਨੀਵਰਸਟੀ ਦੀਆਂ ਸਿਫਾਰਸ਼ਾਂ ਅਪਣਾਅ ਕੇ ਹੇਠਾਂ ਦਿਤੇ ਅਨੁਸਾਰ ਕਰਨੀ ਚਾਹੀਦੀ ਹੈ:
1. ਤਣੇ ਦੇ ਗੜੂੰਏਂ : ਇਨ੍ਹਾਂ ਨੂੰ ਗੋਭ ਦੀਆਂ ਸੁੰਡੀਆਂ ਵੀ ਆਖਦੇ ਹਨ ਅਤੇ ਇਹ ਜੁਲਾਈ ਤੋਂ ਅਕਤੂਬਰ ਤੱਕ ਫ਼ਸਲ ਦਾ ਨੁਕਸਾਨ ਕਰਦੀਆਂ ਹਨ। ਇਨ੍ਹਾਂ ਦੀਆਂ ਤਿੰਨੇ ਕਿਸਮਾਂ (ਪੀਲੀ, ਚਿੱਟੀ ਅਤੇ ਗੁਲਾਬੀ ਸੁੰਡੀ) ਫ਼ਸਲ ਦਾ ਇਕੋ ਜਿਹਾ ਨੁਕਸਾਨ ਕਰਦੀਆਂ ਹਨ। ਪਰ ਬਾਸਮਤੀ/ ਖੁਸ਼ਬੂਦਾਰ ਝੋਨੇ ਦੀਆਂ ਕਿਸਮਾਂ ਤੇ ਇਨਾ੍ਹਂ ਦਾ ਹਮਲਾ ਆਮ ਝੋਨੇ ਨਾਲੋਂ ਵੱਧ ਹੁੰਦਾ ਹੈ। ਪੀਲੀ ਅਤੇ ਚਿੱਟੀ ਸੁੰਡੀ ਮੁੰਜਰਾਂ ਪੈਣ ਤੋਂ ਪਹਿਲਾਂ ਜਦੋਂ ਕਿ ਗੁਲਾਬੀ ਸੁੰਡੀ ਮੁੰਜਰਾਂ ਪੈਣ ਸਮੇਂ ਤੇ ਬਾਅਦ ਵਿਚ ਫ਼ਸਲ ਦਾ ਨੁਕਸਾਨ ਕਰਦੀਆਂ ਹਨ।
ਦੁਲਚਾ ਸਿੰਘ ਬਰਾੜ ਅਤੇ ਕਮਲਜੀਤ ਸਿੰਘ ਸੂਰੀ
(source Ajit)