ਜੋ ਦੇਸ਼ ਲਈ ਆਪਣਾ ਦਿਲ ਤਲੀ ਟਿਕਾਵਣੁ,
ਉਹ ਕਦੇ ਕਿਸੇ ਨਾਲ ਧੋਖਾ ਨਾ ਕਮਾਵਣੁ।
ਜੋ ਊਧਮ ਸਿੰਘ ਵਰਗੇ ਸੂਰਮੇ ਫਾਸੀ ਚੜ ਜਾਵਣੁ,
ਉਹ ਸਦੀਆਂ-ਸਦੀਆਂ ਲਈ ਵੀ ਅਮਰ ਹੋ ਜਾਵਣੁ।
ਜੋ ਆਪਣੇ ਦੇਸ਼ ਕੀ ਅਜ਼ਾਦੀ ਕੇ ਗੀਤ ਗਾਵਣੁ,
ਉਹ ਬੁਜਦਿਲਾਂ ਨੂੰ ਨਿਡਰਤਾ ਕਾ ਸਬੂਤ ਦਿਖਾਵਣੁ।
ਜੋ ਜਲ੍ਹਿਆਂ ਵਾਲੇ ਬਾਗ ਕਾ ਦਰਦ ਸਹਾਰਣੁ,
ਉਹ ਸਦੀਆਂ-ਸਦੀਆਂ ਲਈ ਵੀ ਅਮਰ ਹੋ ਜਾਵਣੁ।
ਜੋ ਖੂਨ ਕੇ ਹਰ ਕਤਰੇ ਦਾ ਮੁੱਲ੍ਹ ਪਛਾਣਣੁ,
ਉਹਦਾ ਖੂਨ ਮਾਰੇ ਉਬਾਲੇ ਤੇ ਅਣਖ ਪਛਾਣਣੁ।
ਜੋ ਗੋਰੀ ਸਰਕਾਰ ਕੇ ਅੱਗੇ ਖਤਰਾ ਬਣ ਜਾਵਣੁ,
ਉਹ ਸਦੀਆਂ-ਸਦੀਆਂ ਲਈ ਵੀ ਅਮਰ ਹੋ ਜਾਵਣੁ।
ਜੋ ਹੱਕ ਦੀ ਜੰਗ ਨੂੰ ਛੇੜ ਕੇ ਤਖਤ ਹਿਲਾਵਣੁ,
ਉਹ ਕੰਨੋ ਬੋਲੇ ਹਾਕਮਾਂ ਨੂੰ ਬੰਬ ਨਾਲ ਸੁਣਾਵਣੁ।
ਜੋ ਭਾਰਤ ਦੇਸ਼ ਕੀ ਗੁਲਾਮੀ ਨੂੰ ਝੱਲ ਨਾ ਪਾਵਣੁ,
ਉਹ ਸਦੀਆਂ-ਸਦੀਆਂ ਲਈ ਵੀ ਅਮਰ ਹੋ ਜਾਵਣੁ।
ਚਾਨੇ ਸੁਣ ਲੈ ਦੇਸ਼ ਕੀ ਤੂੰ ਅੱਜ ਕਹਾਣੀ,
ਜੋ ਗੋਲੀ ਨਿਕਲੀ ਪਿਸਟਲ ਚੋਂ ਉਹ ਡਾਇਰ ਨੇ ਖਾਣੀ।
ਜੋ ਦੁੱਖ ਸਭਨਾ ਦਾ ਸਮਝ ਕੇ ਆਪਣਾ ਘਰ ਬਚਾਵਣੁ,
ਉਹ ਸਦੀਆਂ-ਸਦੀਆਂ ਲਈ ਵੀ ਅਮਰ ਹੋ ਜਾਵਣੁ।
-ਪਰਮਿੰਦਰ ਸਿੰਘ ਚਾਨਾ