ਜੋਸ਼ੋ-ਖਰੋਸ਼ ਨਾਲ ਨੇਪਰੇ ਚੜ੍ਹਿਆ ਸਰੀ ‘ਚ ਗ਼ਦਰੀ ਬਾਬਿਆਂ ਦਾ ਮੇਲਾ।

132

 

Prof.Mohan Singh Foundation

ਕੈਨੇਡਾ ‘ਚ ਪੰਜਾਬੀਆਂ ਦੇ ਗੜ• ਸਰੀ ਸ਼ਹਿਰ ਦੇ ਬੀਅਰ ਕਰੀਕ ਪਾਰਕ ‘ਚ ਲੱਗਿਆ 21ਵਾਂ ਗ਼ਦਰੀ ਬਾਬਿਆਂ ਦਾ ਸਾਲਾਨਾ ਮੇਲਾ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ, ਜਿਸ ‘ਚ ਅੰਗਰੇਜ਼ਾਂ ਦੀ ਗੁਲਾਮੀ ਮੁਕਾਉਣ ਲਈ ਲਾਸਾਨੀ ਕੁਰਬਾਨੀਆਂ ਦੇਣ ਵਾਲੇ ਗ਼ਦਰੀ ਬਾਬਿਆਂ ਅਤੇ ਹੋਰ ਯੋਧਿਆਂ ਨੂੰ ਸਿਜਦਾ ਕੀਤਾ ਗਿਆ | ਕਾਮਾਗਾਟਾਮਾਰੂ ਕਾਂਡ ਦੀ ਮਾਫ਼ੀ ਮੰਗਣ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੰਦੇਸ਼ ਲੈ ਕੇ ਪੁੱਜੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਾਡੇਸ਼ਨ ਦੇ ਸਾਹਿਬ ਸਿੰਘ ਥਿੰਦ, ਸਾਥੀਆਂ ਅਤੇ ਸਮੁੱਚੇ ਭਾਈਚਾਰੇ ਦਾ ਧੰਨਵਾਦ ਕੀਤਾ, ਜੋ ਕੈਨੇਡਾ ਸਰਕਾਰ ਵਲੋਂ ਪਾਰਲੀਮੈਂਟ ‘ਚ ਮਾਫ਼ੀ ਮੰਗਣ ਦੀ ਮੰਗ ‘ਤੇ ਅੜੇ ਰਹੇ ਅਤੇ ਸਫਲ ਰਹੇ | ਕਾਮਾਗਾਟਾਮਾਰੂ ਕਾਂਡ ਦੀ ਮੁਆਫ਼ੀ ਮੰਗਣ ਵਾਸਤੇ ਜਦ ਮੇਲੇ ਦੇ ਪ੍ਰਬੰਧਕਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਧੰਨਵਾਦ ਲਈ ਮਤਾ ਲਿਆਂਦਾ ਤਾਂ ਇਕੱਠ ਨੇ ਹੱਕ ‘ਚ ਬਾਂਹਾਂ ਖੜ•੍ਹੀਆਂ ਕਰਕੇ ਜਵਾਬ ਦਿੱਤਾ | ਟਰਾਂਟੋ ਤੋਂ ਉਚੇਚੇ ਤੌਰ ‘ਤੇ ਪੁੱਜੇ ਬਲਜਿੰਦਰ ਸਿੰਘ ਸੇਖਾ ਨੇ ਯਾਦਗਾਰੀ ਚਿੱਤਰ ਰੱਖਿਆ ਮੰਤਰੀ ਨੂੰ ਭੇਟ ਕੀਤਾ | ਇਸ ਮੌਕੇ ਕੇਂਦਰੀ, ਸੂਬਾਈ ਅਤੇ ਸ਼ਹਿਰੀ ਸਿਆਸਤ ਨਾਲ ਸਬੰਧਿਤ ਰਾਜਸੀ ਆਗੂਆਂ ਅਤੇ ਬਹੁਤ ਸਾਰੇ ਹੋਰ ਪਤਵੰਤਿਆਂ ਨੇ ਮੁੱਖ ਸਟੇਜ ਅੱਗੇ ਜੁੜੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ | ਇਨਕਲਾਬੀ ਗੀਤ ਗਾਉਣ ਵਾਲੇ ਪੰਜਾਬੀ ਗਾਇਕ ਰਾਜ ਕਾਕੜਾ, ਪੰਜਾਬੀ ਗਾਇਕਾ ਰਾਖੀ ਹੁੰਦਲ, ਬਲਜਿੰਦਰ ਰਿੰਪੀ, ਦਿਲਜਾਨ, ਮੱਘਰ ਅਲੀ ਅਤੇ ਔਜਲਾ ਬ੍ਰਦਰਜ਼ ਸਮੇਤ ਹੋਰ ਬਹੁਤ ਸਾਰੇ ਸਥਾਨਕ ਕਲਾਕਾਰਾਂ ਨੇ ਹਾਜ਼ਰੀਨਾਂ ਦਾ ਮਨੋਰੰਜਨ ਕੀਤਾ | ਸਰੀ ਇੰਡੀਆ ਆਰਟਸ ਕਲੱਬ ਦੀ ਭੰਗੜਾ ਟੀਮ ਦੀ ਪੇਸ਼ਕਾਰੀ ਕਾਫੀ ਸਲਾਹੀ ਗਈ | ਕੈਨੇਡਾ ਦੇ ਮੂਲ ਨਿਵਾਸੀਆਂ ਨੇ ਵੀ ਆਪਣੀ ਕਲਾ ਦਾ ਮੁਜ਼ਾਹਰਾ ਕਰਕੇ ਮੇਲੇ ‘ਚ ਹਾਜ਼ਰੀ ਲਵਾਈ |