ਜੇ ਬੋਲ ਪਵੇ ਨਾ ਵਿੱਚ ਖਾਨੇ, ਕੀ ਕਰਨਾ ਸੋਹਣੀਆਂ ਤਰਜ਼ਾਂ ਨੂੰ, ਪੱਥਰ ਦਿਲ ਹੋ ਇਨਸਾਨ ਗਏ, ਰਿਸ਼ਤੇਦਾਰ ਵੀ ਗਰਜਾਂ ਨੂੰ-ਦਲਵਿੰਦਰ ਠੱਟੇ ਵਾਲਾ

65
dalwinder thatte wala
ਜੇ ਬੋਲ ਪਵੇ ਨਾ ਵਿੱਚ ਖਾਨੇ, ਕੀ ਕਰਨਾ ਸੋਹਣੀਆਂ ਤਰਜ਼ਾਂ ਨੂੰ, ਪੱਥਰ ਦਿਲ ਹੋ ਇਨਸਾਨ ਗਏ, ਰਿਸ਼ਤੇਦਾਰ ਵੀ ਗਰਜਾਂ ਨੂੰ-ਦਲਵਿੰਦਰ ਠੱਟੇ ਵਾਲਾ

ਤੇਹ ਮੋਹ ਲੱਗਦਾ ਮਰ ਗਿਆ , ਸੱਭ ਭੁੱਲ ਗਏ ਫਰਜਾ ਨੂੰ।

ਪੱਥਰ ਦਿਲ ਹੋ ਇਨਸਾਨ ਗਏ , ਰਿਸ਼ਤੇ ਦਾਰ ਵੀ ਗਰਜਾ ਨੂੰ।

ਇੱਕ ਦੂਜੇ ਤੇ ਜਾਨ ਵਾਰਦੇ , ਜਿਹੜੇ ਭਾਈ ਭਾਈ ਸੀ।

ਪਾਸਾ ਵੱਟ ਹੁਣ ਲੰਘ ਜਾਦੇ , ਨਾ ਸਮਝ ਕੋਈ ਆਈ ਸੀ।

ਰਹੇ ਤੜਫਦਾ ਅੱਖਾ ਮੂਹਰੇ , ਨਾ ਕੋਈ ਸਮਝੇ ਦਰਦਾ ਨੂੰ।

ਪੱਥਰ ਦਿਲ ਹੋ ਇਨਸਾਨ ਗਏ , ਰਿਸ਼ਤੇ ਦਾਰ ਵੀ ਗਰਜਾ ਨੂੰ।

ਪੈਸਾ ਪੈਸਾ ਕਰਦੀ ਦੁਨੀਆ, ਰਹਿੰਦੀ ਪੈਸੇ ਤੇ ਮਰਦੀ ਏ।

ਨੇੜੇ ਹੋ ਹੋ ਸੱਭ ਬਹਿਦੇ , ਜਦ ਗੁੱਡੀ ਚੱਡ਼ਦੀ ਏ।

ਫੜ ਨਬਜ਼ ਵੈਦ ਕੀ ਜਾਣੇ , ਇਹਨਾ ਗੁੱਜੀਆ ਮਰਜਾ ਨੂੰ।

ਪੱਥਰ ਦਿਲ ਹੋ ਇਨਸਾਨ ਗਏ , ਰਿਸ਼ਤੇ ਦਾਰ ਵੀ ਗਰਜਾ ਨੂੰ।

ਦਲਵਿੰਦਰ ਠੱਟੇ ਵਾਲਿਆ ਟੁੱਟੇ ਨਾ , ਕਦੇ ਏ ਗੰਡ ਪਿਆਰਾ ਦੀ।

ਗੀਤਾ ਵਿਚੱ ਗੱਲ ਕਰਦਾ , ਉਹਨਾ ਜਿਗਰੀ ਯਾਰਾ ਦੀ।

ਜੇ ਬੋਲ ਪਵੇ ਨਾ ਵਿਚੱ ਖਾਨੇ , ਕੀ ਕਰਨਾ ਸੋਹਣੀਆ ਤਰਜ਼ਾਂ ਨੂੰ।

ਪੱਥਰ ਦਿਲ ਹੋ ਇਨਸਾਨ ਗਏ , ਰਿਸ਼ਤੇ ਦਾਰ ਵੀ ਗਰਜਾ ਨੂੰ।

-ਦਲਵਿੰਦਰ ਠੱਟੇ ਵਾਲਾ