ਜਿਲ੍ਹਾ ਕਪੂਰਥਲਾ ‘ਚ ਜੌੜਿਆਂ ਦਾ ਸਕੂਲ: ਹਰ ਕਲਾਸ ‘ਚ ਜੌੜੇ-ਪੜ੍ਹੋ ਪੂਰੀ ਖਬਰ

58

thatta-nawan

ਪੰਜਾਬ ਦਾ ਇੱਕ ਅਜਿਹਾ ਸਕੂਲ ਹੈ ਜਿਸ ਦੀ ਹਰ ਕਲਾਸ ਵਿੱਚ ਜੁੜਵਾ ਬੱਚੇ ਪੜ੍ਹਦੇ ਹਨ। ਇਹ ਅਨੋਖਾ ਸਕੂਲ ਕਪੂਰਥਲਾ ਦੇ ਆਰ.ਸੀ.ਐਫ. ਇਲਾਕੇ ਵਿੱਚ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਹਰ ਕਲਾਸ ਵਿੱਚ ਇੱਕ ਜੁੜਵਾ ਬੱਚਾ ਪੜ੍ਹਦਾ ਹੈ। ਇਸ ਸੈਸ਼ਨ ਵਿੱਚ 13 ਜੌੜੇ ਬੱਚੇ ਪੜ੍ਹ ਰਹੇ ਹਨ। ਹਰ ਸਾਲ ਵੱਡੇ ਬੱਚੇ ਜਾਂਦੇ ਹਨ ਤਾਂ ਨਵੇਂ ਜੁੜਵਾ ਦਾਖਲਾ ਲੈ ਲੈਂਦੇ ਹਨ। ਇਸ ਸਾਲ ਇੱਕ ਜੌੜਾ 12ਵੀਂ ਵਿੱਚ ਹੈ। ਸਕੂਲ ਨੂੰ ਉਮੀਦ ਹੈ ਕਿ ਇਨ੍ਹਾਂ ਦੇ ਜਾਂਦੇ ਹੀ ਫਿਰ ਕੋਈ ਜੁੜਵਾ ਸਕੂਲ ਵਿੱਚ ਜ਼ਰੂਰ ਦਾਖਲਾ ਲੈਣਗੇ। ਖਾਸੀਅਤ ਇਹ ਹੈ ਕਿ 13 ਵਿੱਚੋਂ 9 ਤਾਂ ਕਪੂਰਥਲਾ ਜ਼ਿਲ੍ਹੇ ਦੇ ਹੀ ਹਨ। ਪੰਜ ਜੌੜੇ ਉਸੇ ਪਿੰਡ ਦੇ ਜਿਸ ਵਿੱਚ ਸਕੂਲ ਹੈ। ਸਕੂਲ ਪ੍ਰਬੰਧਕ ਇਸ ਖਾਸੀਅਤ ਨੂੰ ਵਰਲਡ ਰਿਕਾਰਡ ਵਿੱਚ ਸ਼ਾਮਲ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। 13 ਜੁੜਵੇ ਬੱਚਿਆਂ ਵਿੱਚੋਂ 7 ਜੋੜੇ ਲੜਕਿਆਂ ਤੇ ਤਿੰਨ ਲੜਕੀਆਂ ਦੇ ਹਨ। ਇਨ੍ਹਾਂ ਵਿੱਚੋਂ ਤਿੰਨ ਜੋੜੇ ਭਰਾ-ਭੈਣ ਹਨ। ਨੌਂ ਜੁੜਵੇ ਬੱਚੇ ਸਕੂਲ ਦੇ ਨੇੜਲੇ ਇਲਾਕੇ ਤੋਂ ਹੀ ਹਨ। ਭੁਲਾਣਾ ਪਿੰਡ ਵਿੱਚ ਸਕੂਲ ਹੈ ਤੇ ਪੰਜ ਜੁੜਵਾ ਇਸੇ ਪਿੰਡ ਦੇ ਹਨ। ਇਸ ਤੋਂ ਇਲਾਵਾ ਸੰਧਰ ਜਗੀਰ, ਕਹਾਣਾ, ਬੁਲਪੁਰ ਤੇ ਮਾਧੋ ਚੰਡਾ ਪਿੰਡ ਤੋਂ ਇੱਕ-ਇੱਕ ਜੁੜਵਾ ਇਸ ਸਕੂਲ ਵਿੱਚ ਪੜ੍ਹਦਾ ਹੈ। ਖਾਸ ਗੱਲ਼ ਇਹ ਹੈ ਕਿ ਆਰ.ਸੀ.ਐਫ. ਯਾਨੀ ਰੇਲ ਕੋਚ ਫੈਕਟਰੀ ਹੋਣ ਕਾਰਨ ਕਾਰਨ ਇੱਥੇ ਕੰਮ ਕਰਨ ਵਾਲਿਆਂ ਦੇ ਬੱਚਿਆਂ ਵਿੱਚ ਵੀ ਕਈ ਜੁੜਵਾ ਹਨ। ਜਲੰਧਰ, ਅੰਮ੍ਰਿਤਸਰ, ਹਿਮਾਚਲ ਪ੍ਰਦੇਸ਼ ਤੇ ਬਿਹਾਰ ਤੋਂ ਵੀ ਇੱਕ-ਇੱਕ ਜੌੜਾ ਇੱਥੇ ਪੜ੍ਹਦਾ ਹੈ। ਜ਼ਿਆਦਾਤਰ ਜੌੜਿਆਂ ਦੀਆਂ ਦਿਲਚਸਪੀਆਂ ਇੱਕੋ ਜਿਹੀਆਂ ਹਨ। ਅਧਿਆਪਕਾਂ ਨੇ ਦੱਸਿਆ ਕਿ ਕਈਆਂ ਦੀਆਂ ਸ਼ਕਲਾਂ ਤਾਂ ਇੰਨੀਆਂ ਮਿਲਦੀਆਂ ਹਨ ਕਿ ਇਨ੍ਹਾਂ ਬਾਰੇ ਪਤਾ ਹੀ ਨਹੀਂ ਚੱਲਦਾ।