ਜਾਲਮਾ ਦੇ ਮਨਾਂ ਵਿੱਚ ਹਾਲੇ ਤੱਕ ਗੂੰਜਦਾ, ਬਣ ਕੇ ਨਗਾਰਾ ਜੋ ਅਨੰਦਪੁਰ ਵੱਜਿਆ-ਗੁਰਪ੍ਰੀਤ ਸਿੰਘ ਗੱਟੀ

50

Gopi Gatti Wala

ਨਾਨਕ ਦੀ ਮਿੱਠੜੀ ਰਬਾਬ ਉੱਤੇ ਗਾਂਵਦੀ,

ਚੁੰਹਾਂ ਹੀ ਦਿਸ਼ਾਵਾਂ ਵਿੱਚ ਸ਼ਾਂਤੀ ਵਰਤਾਂਵਦੀ।

ਟਿੱਬਿਆਂ ਦੀ ਰੇਤ ਅਤੇ ਨਹਿਰਾਂ ਦਿਆਂ ਪਾਣੀਆਂ ਤੇ,

ਇਕੋ ਜਿਹੀ ਜਿੰਦਗੀ ਜੋ ਜਾਂਦੀ ਸੀ ਬਿਤਾਂਵਦੀ।

ਜੰਗਲਾਂ ਤੇ ਬੇਲਿਆਂ ਗੁਫਾਵਾਂ ਦਿਆਂ ਨ੍ਹੇਰਿਆਂ ‘ਚ,

ਲੁਕ ਬੈਠੇ ਮਨਾਂ ਵਿੱਚ ਜੋਤ ਸੀ ਜਗਾਂਵਦੀ।

ਇਕ ਦਿਨ ਬੈਠ ਗਈ ਲਾਹੌਰ ਜਾ ਕੇ ਤਵੀ ਉੱਤੇ,

ਠਾਰ ਦਿੱਤਾ ਤਵੀ ਨੂੰ ਤੇ ਸੇਕ ਵੀ ਨਾ ਲੱਗਿਆ,

ਪੰਜਵੇਂ ਗੁਰਾਂ ਦੇ ਚੁੰਮ ਪੈਰ ਅੱਗੇ ਵਧ ਗਈ।

ਜਿੱਥੋਂ ਜਾ ਕੇ ਮੁੱਢ ਸੀ ਸ਼ਹੀਦੀਆਂ ਦਾ ਬੱਝਿਆ,

ਜਾਲਮਾ ਦੇ ਮਨਾਂ ਵਿੱਚ ਹਾਲੇ ਤੱਕ ਗੂੰਜਦਾ,

ਬਣ ਕੇ ਨਗਾਰਾ ਜੋ ਅਨੰਦਪੁਰ ਵੱਜਿਆ॥

-ਗੁਰਪ੍ਰੀਤ ਸਿੰਘ ਗੱਟੀ