ਜਲਿਅਾਂ ਵਾਲੇ ਬਾਗ ਦਾ ਸਾਕਾ ਕਿਹੜਾ ਜਾਣਦਾ ਨਹੀ, ਅਣਖੀ ਯੋਧੇ ੳੂਧਮ ਸਿੰਘ ਨੂੰ ਕੋਣ ਪਛਾਣਦਾ ਨਹੀ-ਨੇਕ ਨਿਮਾਣਾਂ ਸ਼ੇਰਗਿੱਲ

150

nek

ਜਲਿਅਾਂ ਵਾਲੇ ਬਾਗ ਦਾ ਸਾਕਾ ਕਿਹੜਾ ਜਾਣਦਾ ਨਹੀ,

ਅਣਖੀ ਯੋਧੇ ੳੂਧਮ ਸਿੰਘ ਨੂੰ ਕੋਣ ਪਛਾਣਦਾ ਨਹੀ।

ਜ਼ਾਲਮ ਜਰਨਲ ਅਡਵਾੲਿਰ ਜਿਹਨੇ ਮਾਰ ਮੁਕਾੲਿਅਾ ਸੀ,

ਮਜਲੂਮਾਂ ਦਾ ਬਦਲਾ ਲੈ ਕੇ ਨਾਅ ਚਮਕਾੲਿਅਾ ਸੀ।

ਫੁਕਰੇ ਬੰਦੇ ਦੁਨੀਅਾ ਤੇ ਲੱਖਾਂ ਹੀ ਜੰਮਦੇ ਅਾ,

ਅਣਖੀ ਬੰਦਾ ਜਨਮੇ ਕੲੀ ਤੁਫਾਨ ਵੀ ਥੰਮਦੇ ਅਾ।

ਕੌਮ ਦਾ ਨੀਵਾਂ ਸਿਰ ਸੂਰੇ ਨੇ ਅਾਂਣ ੳੁਠਾੲਿਅਾ ਸੀ,

ਮਜ਼ਲੂਮਾਂ ਦਾ ਬਦਲਾ ਲੈ ਕੇ ਨਾਅ ਚਮਕਾੲਿਅਾ ਸੀ।

ਨੇਕ ਨਿਮਾਂਣਿਅਾ ਹੁੁਣ ਤਾਂ ਹਰ ਕੋੲੀ ਅਣਖੀ ਬਣਦਾ ੲੇ,

ਜਦ ਕਦੇ ਭਾਜੜ ਪੈ ਜੲੇ ਤਾਂ ਹਿੱਕ ਵਿਰਲਾ ਤਣਦਾ ੲੇ।

ਸ਼ੇਰਗਿੱਲ ਨੇ ਕਲਮ ਚਲਾ ਕੇ ਫਰਜ ਨਿਭਾੲਿਅਾ ਸੀ,

ਮਜਲੂਮਾਂ ਦਾ ਬਦਲਾ ਲੈ ਕੇ ਨਾਅ ਚਮਕਾੲਿਅਾ ਸੀ।

-ਨੇਕ ਨਿਮਾਣਾਂ ਸ਼ੇਰਗਿੱਲ