ਡਡਵਿੰਡੀ, 1 ਅਕਤੂਬਰ (ਬਲਬੀਰ ਸੰਧਾ)- ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਨਾਰੀ ਸ਼ਸ਼ਕਤੀਕਰਨ ਦੀ ਮੁਹਿੰਮ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ‘ਚ ਚਲਾਈ ਜਾ ਰਹੀ ਸਵੈ-ਸਹਾਈ ਗਰੁੱਪਾਂ ਦੇ ਗਠਨ ਦੀ ਪ੍ਰਕਿਰਿਆ ਤਹਿਤ ਪਿੰਡ ਸਾਬੂਵਾਲ ‘ਚ ਗਠਨ ਹੋਏ ਗਰੁੱਪ ਦਾ ਬੱਚਤ ਖਾਤਾ ਪਿੰਡ ਠੱਟਾ ਦੀ ਪੰਜਾਬ ਗਰਾਮੀਣ ਬੈਂਕ ਵਿਚ ਖੋਲਿ੍ਹਆ ਗਿਆ | ਇਸ ਮੌਕੇ ਗ੍ਰਾਮੀਣ ਬੈਂਕ ਠੱਟਾ ਦੇ ਮੈਨੇਜਰ ਰਾਜ ਕੁਮਾਰ ਨੇ ਦੱਸਿਆ ਕਿ ਸਵੈ-ਸਹਾਈ ਗਰੁੱਪ ਦੇ ਮੈਂਬਰ ਜੋ ਵੀ ਕਾਰੋਬਾਰ ਚਲਾਉਣਾ ਚਾਹੁੰਦੇ ਹੋਣ ਤਾਂ ਗ੍ਰਾਮੀਣ ਬੈਂਕ ਉਨ੍ਹਾਂ ਨੂੰ ਲੋੜ ਅਨੁਸਾਰ ਕਰਜ਼ਾ ਦੇਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਪੇਂਡੂ ਔਰਤਾਂ ਨੂੰ ਸਵੈ-ਸਹਾਈ ਗਰੁੱਪ ਨਾਲ ਜੁੜ ਕੇ ਬੱਚਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਤੇ ਲਏ ਗਏ ਕਰਜ਼ੇ ਦੀ ਉੱਚਿਤ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਗ਼ਰੀਬੀ ਤੇ ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾ ਸਕੇ | ਇਸ ਮੌਕੇ ਸਵੈ-ਸਹਾਈ ਗਰੁੱਪ ਦੀ ਪ੍ਰਧਾਨ ਆਸ਼ਾ ਰਾਜਵਿੰਦਰ ਕੌਰ, ਕੁਲਵਿੰਦਰ ਕੌਰ, ਸ਼ਿੰਦਰ ਕੌਰ, ਜਸਬੀਰ ਕੌਰ, ਸੁਖਵਿੰਦਰ ਕੌਰ, ਬਲਜੀਤ ਕੌਰ, ਸ਼ੀਲੋ, ਗਗਨਦੀਪ ਕੌਰ, ਪ੍ਰਵੀਨ ਕੌਰ, ਨਿਰਮਲ ਕੌਰ, ਜਸਵਿੰਦਰ ਕੌਰ ਤੇ ਹੋਰ ਮੈਂਬਰ ਹਾਜ਼ਰ ਸਨ |