ਬੀਤੀ ਰਾਤ ਪਿੰਡ ਠੱਟਾ ਨਵਾਂ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸਰਪਰਤੀ ਹੇਠ ਗੁਰੂ ਨਾਨਕ ਸੇਵਾ ਸੁਸਾਇਟੀ, ਗਰਾਮ ਪੰਚਾਇਤ, ਇਲਾਕਾ ਨਿਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪਲੇਠਾ ਕੀਰਤਨ ਦਰਬਾਰ ਬਹੁਤ ਹੀ ਸਫਲਤਾ ਪੂਰਵਕ ਸੰਪੰਨ ਹੋ ਗਿਆ। ਸਰਕਾਰੀ ਹਾਈ ਸਕੂਲ ਠੱਟਾ ਦੇ ਖੇਡ ਮੈਦਾਨ ਵਿੱਚ ਖੁਲ੍ਹੇ ਸੁੰਦਰ ਪੰਡਾਲ ਵਿੱਚ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਸਤਿੰਦਰਪਾਲ ਸਿੰਘ ਦਮਦਮਾ ਸਾਹਿਬ ਵਾਲੇ, ਭਾਈ ਗੁਰਜੰਟ ਸਿੰਘ ਕਥਾਵਾਚਕ, ਭਾਈ ਸੋਹਣ ਸਿੰਘ ਕਥਾਵਾਚਕ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਭਾਈ ਦਵਿੰਦਰ ਸਿੰਘ ਸੋਢੀ, ਭਾਈ ਕਾਰਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਬਾਬਾ ਬਖਸ਼ੀਸ਼ ਸਿੰਘ ਦੇ ਕੀਰਤਨੀ ਜਥਿਆਂ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਦੇ ਭਾਰੀ ਇਕੱਠ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ ਸੰਤ ਬਾਬਾ ਅਮਰੀਕ ਸਿੰਘ ਜੀ ਖੁਖਰੈਣ ਵਾਲੇ ਵਿਸ਼ੇਸ ਤੌਰ ਤੇ ਪਹੁੰਚੇ । ਗੁਰੂ ਕਾ ਲੰਗਰਾਂ ਦੀ ਸੇਵਾ ਗੁਰੂ ਨਾਨਕ ਸੇਵਕ ਜਥਾ ਬਾਹਰਾ ਵੱਲੋਂ, ਜੋੜਿਆਂ ਦੀ ਸੇਵਾ ਇੱਛਾ ਪੂਰਵਕ ਸੇਵਾ ਸੁਸਾਇਟੀ ਮੋਠਾਂਵਾਲਾ ਵੱਲੋਂ, ਸਕੂਟਰਾਂ ਮੋਟਰ ਸਾਈਕਲਾਂ ਦੀ ਸੇਵਾ ਸੰਤ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ ਵੱਲੋਂ, ਸਟੇਜ ਸਜਾਉਣ ਦੀ ਸੇਵਾ ਸੰਤ ਬਾਬਾ ਕਰਤਾਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ ਵੱਲੋਂ, ਟੈਂਟ ਦੀ ਸੇਵਾ ਗੁਰੂ ਨਾਨਕ ਟੈਂਟ ਹਾਊਸ ਤਲਵੰਡੀ ਚੌਧਰੀਆਂ ਵੱਲੋਂ, ਵੀਡਿਓ ਦੀ ਸੇਵਾ ਬਲਜੀਤ ਸਟੂਡਿਓ ਠੱਟਾ ਨਵਾਂ ਵੱਲੋਂ ਅਤੇ ਸਟੇਜ ਸਕੱਤਰ ਦੀ ਭੂਮਿਕਾ ਉੱਘੇ ਪੰਥਕ ਬੁਲਾਰੇ ਇੰਦਰਜੀਤ ਸਿੰਘ ਬਜਾਜ ਵੱਲੋਂ ਨਿਭਾਈ ਗਈ। ਪ੍ਰਬੰਧਕਾਂ ਵੱਲੋਂ ਇਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਾਲੀਆਂ ਸਹਿਯੋਗੀ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਬਹੁਤ ਹੀ ਸੁੰਦਰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਆ ਗਿਆ। ਇਸ ਸਾਰੇ ਸਮਾਗਮ ਦੀਆ ਤਸਵੀਰਾਂ ਦੇਖਣ ਲਈ ਗੈਲਰੀ >ਤਸਵੀਰਾਂ >ਸਮਾਗਮ >ਕੀਰਤਨ ਦਰਬਾਰ ਠੱਟਾ ਨਵਾਂ ਤੇ ਪਧਾਰੋ ਜਾਂ ਲਿੰਕ http://wp.me/P3Q4l3-5VN ਤੇ ਕਲਿੱਕ ਕਰੋ। ਸਮਾਗਮ ਦੀ ਸਾਰੀ ਵੀਡਿਓ 1-2 ਦਿਨਾਂ ਵਿੱਚ ਵੈਬਸਾਈਟ ਤੇ ਦੇਖੀ ਜਾ ਸਕੇਗੀ।