ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਟਿੱਬਾ ਵਿਚ ਨਗਰ ਨਿਵਾਸੀ ਸਾਧ ਸੰਗਤ ਵੱਲੋਂ ਸ਼ਾਨਦਾਰ ਪ੍ਰਭਾਤ ਫੇਰੀਆਂ ਸਜਾਈਆਂ ਗਈਆਂ | ਪ੍ਰਭਾਤ ਫੇਰੀਆਂ ਮੌਕੇ ਸੰਗਤਾਂ ਨੇ ਗੁਰਬਾਣੀ ਦਾ ਗੁਣਗਾਨ ਕੀਤਾ | ਇਨ੍ਹਾਂ ਪ੍ਰਭਾਤ ਫੇਰੀਆਂ ਵਿਚ ਪਿੰਡ ਦੀ ਸੰਗਤ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਵੱਖ-ਵੱਖ ਪੱਤੀਆਂ ਦੀਆਂ ਸੰਗਤਾਂ ਵੱਲੋਂ ਪ੍ਰਭਾਤ ਫੇਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਥਾਂ-ਥਾਂ ‘ਤੇ ਚਾਹ ਅਤੇ ਫਲਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਬੀਬੀ ਚਰਨ ਕੌਰ, ਸਰਪੰਚ ਜਸਵਿੰਦਰ ਕੌਰ ਭਗਤ, ਬੀਬੀ ਮਨਜੀਤ ਕੌਰ, ਬਲਵੀਰ ਕੌਰ, ਭਾਈ ਅਮਰੀਕ ਸਿੰਘ ਚਾਨਾ, ਗਿਆਨੀ ਰਸ਼ਪਿੰਦਰ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ ਜੇ.ਈ, ਗੁਰਮੀਤ ਸਿੰਘ, ਸੁਖਜੀਤ ਕੌਰ, ਬਲਬੀਰ ਸਿੰਘ ਭਗਤ, ਮਨਜੀਤ ਕੌਰ, ਹਰਜਿੰਦਰ ਸਿੰਘ, ਲਾਲ ਸਿੰਘ, ਅਵਤਾਰ ਕੌਰ, ਬਖ਼ਸ਼ੀਸ਼ ਸਿੰਘ, ਪਿਆਰਾ ਸਿੰਘ ਆਦਿ ਵੀ ਹਾਜ਼ਰ ਸਨ |