ਗਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਪਿੰਡ ਦੇ ਆਲੇ-ਦੁਆਲੇ 45 ਪੋਲ ਲਾਈਟਾਂ ਲਗਵਾਈਆਂ ਗਈਆਂ।

54

ਗਰਾਮ ਪੰਚਾਇਤ ਠੱਟਾ ਨਵਾਂ ਨੇ ਪਿੰਡ ਦੀ ਵਾਗਡੋਰ ਸੰਭਾਲਦਿਆਂ ਪਿੰਡ ਦੇ ਵਿਕਾਸ ਕਾਰਜ ਆਰੰਭ ਕਰ ਦਿੱਤੇ ਹਨ। ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਪਿੰਡ ਦੇ ਆਲੇ ਦੁਆਲੇ 45 ਪੋਲ ਲਾਈਟਾਂ (ਸੀ.ਐਫ.ਐਲ.) ਲਗਵਾਈਆਂ ਗਈਆਂ ਹਨ। ਪਿੰਡ ਦੀ ਸੂਝਵਾਨ ਸਰਪੰਚ ਸ੍ਰੀਮਤੀ ਜਸਵੀਰ ਕੌਰ ਅਤੇ ਸੁਖਵਿੰਦਰ ਸਿੰਘ ਥਿੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਾਰਜ ਤੇ ਲਗਭਗ 65,000 ਰੁਪਏ ਖਰਚ ਆਇਆ ਹੈ ਜੋ ਕਿ ਪੰਚਾਇਤ ਫੰਡ ਵਿੱਚੋਂ ਖਰਚ ਕੀਤਾ ਗਿਆ ਹੈ। ਨਾਲ ਹੀ ਪਿੰਡ ਤੋਂ ਦਮਦਮਾ ਸਾਹਿਬ ਠੱਟਾ ਤੱਕ ਜੋ ਪਹਿਲਾਂ ਲਾਈਟਾਂ ਲੱਗੀਆਂ ਹੋਈਆਂ ਸਨ, ਉਹਨਾਂ ਦੀ ਰਿਪੇਅਰ ਵੀ ਕਰਵਾ ਦਿੱਤੀ ਗਈ ਹੈ।