ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਜੀ ਟਿੱਬਾ ਤੋਂ ਨਿਕਲੇ ਨਗਰ ਕੀਰਤਨ, ਕੀਰਤਨ ਅਤੇ ਢਾਡੀ ਦਰਬਾਰ ਦੀਆਂ ਤਸਵੀਰਾਂ।

64

ਗੁਰਦੁਆਰਾ ਬਾਬਾ ਦਰਬਾਰਾ ਸਿੰਘ ਜੀ ਵਿਖੇ ਵੈਸਾਖੀ(ਖਾਲਸਾ ਸਾਜਨਾ ਦਿਵਸ) ਮੌਕੇ ਕਰਵਾਏ ਗਏ ਕੀਰਤਨ ਦਰਬਾਰ ਦੇ ਵੱਖ-ਵੱਖ ਦ੍ਰਿਸ਼, ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤਿਆਰ ਬਰ ਤਿਆਰ ਸਿੰਘ ਅਤੇ ਇਸ ਮੌਕੇ ਤੇ ਕੀਰਤਨ ਕਰਦੇ ਹੋਏ ਭਾਈ ਸਤਿੰਦਰਪਾਲ ਸਿੰਘ ਦਾ ਜਥਾ, ਭਾਈ ਦਿਲਬਾਗ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ , ਭਾਈ ਤਾਰਬਲਬੀਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਥੇ ਕੀਰਤਨ ਕਰਦੇ ਹੋਏ ਅਤੇ ਭਾਈ ਹਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ, ਭਾਈ ਗੁਰਦੀਪ ਸਿੰਘ ਲੁਧਿਆਣਾ ਵਾਲੇ ਕਥਾ ਕਰਦੇ ਹੋਏ। ਇਸ ਮੌਕੇ ਤੇ ਪੰਡਾਲ ਵਿੱਚ ਕੀਰਤਨ ਸਰਵਨ ਕਰਦੀਆ ਸੰਗਤਾਂ ਦਾ ਭਾਰੀ ਇਕੱਠ।ਇਸ ਮੌਕੇ ਤੇ ਵਿਸੇਸ਼ ਤੌਰ ਤੇ ਪੁੱਜੇ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲੇ, ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ SGPC ,ਡਾ:ਉਪਿੰਦਰਜੀਤ ਕੌਰ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਬੈਠੇ ਦਿਖਾਈ ਦੇ ਰਹੇ ਹਨ।  (ਤਸਵੀਰਾਂ-ਸ.ਸਰਵਣ ਸਿੰਘ ਚੰਦੀ)