ਕੌਣ ਸਿੰਜੇ ਕਿੱਕਰਾਂ ਨੂੰ , ਕੌਣ ਪਾਲੇ ਝਾੜ੍ਹੀਆ,
ਧੀਆਂ ਨੂੰ ਲੋਕੀ ਕਹਿੰਦੇ ਐ ਨੇ ਕਰਮਾਂ ਮਾਰੀਆਂ।
ਕੋਈ ਨਾ ਇਨ੍ਹਾਂ ਦੇ ਗੁਣ ਵੇਖੇ, ਸਭ ਵੇਖਦੇ ਨੇ ਦਾਜ ਨੂੰ,
ਪਤਾ ਨਹੀਂ ਕੀ ਹੋ ਗਿਆ ਹੈ, ਚੰਦਰੇ ਇਸ ਸਮਾਜ ਨੂੰ।
ਦਾਜ ਦੇ ਲੋਭੀ ਇਥੇ ਸਾੜ੍ਹਦੇ ਨੇ ਲਾੜ੍ਹੀਆ,
ਧੀਆਂ ਨੂੰ ਲੋਕੀ ਕਹਿੰਦੇ ਐ ਨੇ ਕਰਮਾਂ ਮਾਰੀਆਂ।
ਪੁੱਤ ਜੰਮਣ ਤੇ ਲੋਕੀ ਲੱਡੂ ਵੰਡਣ, ਪਰ ਧੀ ਜੰਮਣ ਤੇ ਰੋਂਦੇ ਨੇ,
ਕੁਝ ਤਾਂ ਜੰਮਣ ਤੋਂ ਪਹਿਲਾ ਹੀ, ਕੁੱਖਾਂ ‘ਚ ਮਾਰ ਮਕਾਉਂਦੇ ਨੇ।
ਗੱਲਾਂ ਕਰਦੇ ਨੇ ਮਾਪੇ ਜੱਗ ਤੋਂ ਨਿਆਰੀਆਂ,
ਧੀਆਂ ਨੂੰ ਲੋਕੀ ਕਹਿੰਦੇ ਐ ਨੇ ਕਰਮਾਂ ਮਾਰੀਆਂ।
ਮਨਦੀਪ ਗੱਲ ਨਾ ਸਮਝਣ ਲੋਕੀ, ਔਰਤ ਬਿਨ ਦੁਨੀਆਂ ਅਧੂਰੀ ਏ,
ਪਛਤਾਉਣਗੇ ਲੋਕੀ ਇੱਕ ਦਿਨ, ਜਦੋਂ ਹੋਣੀ ਇਹ ਗੱਲ ਪੂਰੀ ਏ।
ਪੁਸਤਾਂ ਚਲਾਉਦੀਆਂ ਨੇ ਆਖਿਰ ਇਹੋ ਨਾਰੀਆਂ,
ਧੀਆਂ ਨੂੰ ਲੋਕੀ ਕਹਿੰਦੇ ਐ ਨੇ ਕਰਮਾਂ ਮਾਰੀਆਂ।
ਧੀਆਂ ਨੂੰ ਲੋਕੀ ਕਹਿੰਦੇ ਐ ਨੇ ਕਰਮਾਂ ਮਾਰੀਆਂ।
-ਮਨਦੀਪ ਗਿੱਲ ਧੜਾਕ