ਕੁੱਝ ਇਸ ਤਰਾਂ ਮਨਾਈ ਗਈ ਇਸ ਵਾਰ ਸੰਤ ਕਰਤਾਰ ਸਿੰਘ ਜੀ ਦੀ ਬਰਸੀ ਗੁ: ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ।

56

santkartarsingh ji

ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 21ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ 12ਵੀਂ ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ 17 ਅਕਤੂਬਰ ਦਿਨ ਸ਼ਨੀਵਾਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ। 15 ਅਕਤੂਬਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਪ੍ਰਾਰੰਭ ਹੋਈ, ਜਿਨ੍ਹਾਂ ਦੇ ਭੋਗ ਮਿਤੀ 17 ਅਕਤੂਬਰ ਨੂੰ ਸਵੇਰੇ 10 ਵਜੇ ਨਿਰਵਿਘਨਤਾ ਸਹਿਤ ਪਏ। ਮਿਤੀ 15 ਅਕਤੂਬਰ ਦੀ ਰਾਤ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਭਾਈ ਸਤਿੰਦਰਪਾਲ ਸਿੰਘ ਦੇ ਰਾਗੀ ਜਥੇ, ਸੰਤ ਗੁਰਮੀਤ ਸਿੰਘ ਜੀ ਯੁ.ਕੇ. ਵਾਲਿਆ ਨੇ, ਕਵੀ ਜਸਪਾਲ ਸਿੰਘ ਪਾਲ ਅਤੇ ਕਵੀ ਚੰਨਣ ਸਿੰਘ ਹਰਗੋਬਿੰਦਪੁਰੀ ਧਾਰਮਿਕ ਕਵਿਤਾਵਾਂ ਨਾਲ ਗੁਰੂ ਜਸ ਸਰਵਣ ਕਰਵਾਇਆ। ਮਿਤੀ 16 ਦੀ ਰਾਤ ਕੀਰਤਨ ਦਰਬਾਰ ਹੋਇਆ ਜਿਸ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਨਾਨਕਸਰ ਵਾਲੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਮਿਤੀ 17 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੁੰਦਰ ਦੀਵਾਨ ਸਜਾਏ ਗਏ ਜਿਸ ਵਿੱਚ ਸੰਤ ਬਾਬਾ ਗੁਰਦੀਪ ਸਿੰਘ ਜੀ ਖੁਜਾਲੇ ਵਾਲੇ, ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਬਰਨਾਲੇ ਵਾਲੇ ਅਤੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਮਨਸੂਰ ਵਾਲੇ ਅਤੇ ਭਾਈ ਜਰਨੈਲ ਸਿੰਘ ਤੂਫਾਨ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਮਿਤੀ 17 ਅਕਤੂਬਰ ਨੂੰ ਸਵੇਰੇ 11 ਵਜੇ 100 ਪ੍ਰਾਣੀਆਂ ਨੂੰ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਅਤੇ ਕਕਾਰ ਗੁਰਦੁਆਰਾ ਸਾਹਿਬ ਵੱਲੋਂ ਦਿੱਤੇ ਗਏ। ਲੰਗਰ ਸੀ ਸੇਵਾ ਗੁਰੂ ਨਾਨਕ ਸੇਵਕ ਜਥੇ ਵੱਲੋਂ, ਜੋੜਿਆਂ ਅਤੇ ਸਾਈਕਲ/ਸਕੂਟਰਾਂ ਦੀ ਪਾਰਕਿੰਗ ਦੀ ਸੇਵਾ ਸ.ਹਾ.ਸਕੂਲ ਠੱਟਾ ਨਵਾਂ ਅਤੇ ਸ.ਸ.ਸ.ਸਕੂਲ ਟਿੱਬਾ ਦੇ ਵਿਦਿਆਰਥੀਆਂ ਵੱਲੋਂ, ਟੈਂਟ ਦੀ ਸੇਵਾ ਰਾਣਾ ਟੈਂਟ ਹਾਊਸ ਟਿੱਬਾ ਵੱਲੋਂ, ਸਾਊਂਡ ਦੀ ਸੇਵਾ ਸਾਹਿਬ ਸਾਊਂਡ ਰਾਮ ਪੁਰ ਜਗੀਰ ਵੱਲੋਂ ਅਤੇ ਸਟੇਜ ਸਕੱਤਰ ਦੀ ਭੂਮਿਕਾ ਇੰਦਰਜੀਤ ਸਿੰਘ ਬਜਾਜ ਵੱਲੋਂ ਕੀਤੀ ਗਈ। ਬਰਸੀ ਦੇ 3 ਦਿਨਾ ਸਮਾਗਮ ਦੀਆਂ ਤਸਵੀਰਾਂ ਪਿੰਡ ਦੀ ਵੈਬਸਾਈਟ www.thatta.in > ਗੈਲਰੀ > ਤਸਵੀਰਾਂ > ਸਮਾਗਮ > ਬਰਸੀ ਸੰਤ ਕਰਤਾਰ ਸਿੰਘ ਜੀ ਤੇ ਦੇਖੀਆਂ ਜਾ ਸਕਦੀਆਂ ਹਨ, ਜਾਂ ਲਿੰਕ http://wp.me/P3Q4l3-fv ਤੇ ਕਲਿੱਕ ਕਰੋ। ਵੀਡਿਓ ਜਲਦੀ ਹੀ ਵੈਬਸਾਈਟ ਤੇ ਪਾ ਦਿੱਤੀ ਜਾਵੇਗੀ।