ਕੁੱਖ ਵਿੱਚ ਮਾਰਨੇ ਲਈ ਧੀ ਹੀ ਕਿਉਂ ਚੁਣੀ ਸੀ, ਥੋੜ੍ਹੀ ਦੇਰ ਪਹਿਲਾਂ ਇੱਕ ਚੀਕ ਮੈਂ ਵੀ ਸੁਣੀ ਸੀ।

100

Ruby Tibbe Wala

ਨਿੱਕੀ ਜਿਹੀ ਮਾਸੂਮ ਜਿੰਦ ਸੂਲੀ ਉੱਤੇ ਟੰਗੀ ਹੋਣੀ,
ਰੋ-ਰੋ ਕੇ ਓਹਨੇ ਭੀਖ ਜ਼ਿੰਦਗੀ ਦੀ ਮੰਗੀ ਹੋਣੀ।
ਲੇਖਾਂ ਦੀ ਪੂਣੀ ਦੇ ਵਿੱਚ ਗਈ ਓਹੋ ਪੁਣੀ ਸੀ,
ਥੋੜ੍ਹੀ ਦੇਰ ਪਹਿਲਾਂ ਇੱਕ ਚੀਕ ਮੈਂ ਵੀ ਸੁਣੀ ਸੀ।
ਟਾਹਣੀ ਨਾਲੋਂ ਟੁੱਟੀ ਕਲੀ ਵਾਂਗ ਮੁਰਜਾਈ ਸੀ,
ਰੱਬ ਜਾਣੇ ਖੌਰੇ ਕੀਹਦੀ ਕੁੱਖ ਦੀ ਉਹ ਜਾਈ ਸੀ।
ਨਿੱਕੇ ਨਿੱਕੇ ਹੱਥਾਂ ਉਤੇ ਲੀਕ ਵੀ ਨਾ ਖੁਣੀ ਸੀ।
ਥੋੜ੍ਹੀ ਦੇਰ ਪਹਿਲਾਂ ਇੱਕ ਚੀਕ ਮੈਂ ਵੀ ਸੁਣੀ ਸੀ।
ਗੰਦੇ ਜਿਹੇ ਚੀਥੜੇ ਪਈ ਉਹ ਲਪੇਟੀ ਸੀ,
ਸਿਟਣੇ ਵਾਲੇ ਨੂੰ ਤਾਂ ਸ਼ਾਇਦ ਬੜੀ ਛੇਤੀ ਸੀ।
ਸਿਰ ਤੇ ਸੀ ਟੋਪੀ ਸ਼ਾਇਦ ਵੀਰ ਲਈ ਜੋ ਬੁਣੀ ਸੀ,
ਥੋੜ੍ਹੀ ਦੇਰ ਪਹਿਲਾਂ ਇੱਕ ਚੀਕ ਮੈਂ ਵੀ ਸੁਣੀ ਸੀ।
ਗਿੱਲੀ ਗਿੱਲੀ ਮਿੱਟੀ ਉੱਤੇ ਲੱਗੇ ਕੁੱਝ ਪੈਰ ਸੀ,
ਆਪਣੇ ਨਹੀਂ ਉਹਦੇ ਸ਼ਾਇਦ ਗੈਰ ਸੀ।
ਸੁੱਟ ਗਏ ਕਸਾਈਆਂ ਵਾਂਗੂੰ, ਉਹਨਾਂ ਦੇ ਨਾਂ ਹੁਣੀ ਸੀ,
ਥੋੜ੍ਹੀ ਦੇਰ ਪਹਿਲਾਂ ਇੱਕ ਚੀਕ ਮੈਂ ਵੀ ਸੁਣੀ ਸੀ।
ਚੰਨ ਦਾ ਸੀ ਟੋਟਾ ਜਿਵੇਂ ਅਰਸ਼ੋਂ ਉਤਾਰਿਆ,
ਜੱਟ ਦੀ ਸੀ ਕੁੜੀ ਸ਼ਾਇਦ ਏਸੇ ਗੱਲੋਂ ਮਾਰਿਆ।
ਧੀ ਦੀ ਪੁਕਾਰ ਕਾਹਤੋਂ ਹੋਈ ਅਣਸੁਣੀ ਸੀ,
ਥੋੜ੍ਹੀ ਦੇਰ ਪਹਿਲਾਂ ਇੱਕ ਚੀਕ ਮੈਂ ਵੀ ਸੁਣੀ ਸੀ।
ਟਿੱਬੇ ਵਾਲੇ ਰੂਬੀ ਆਇਆ ਮਨ ਚ’ ਖਿਆਲ ਇੱਕ,
ਡਾਹਢੇ ਰੱਬ ਕੋਲੋਂ ਪੁੱਛਣਾ ਸਵਾਲ ਇੱਕ।
ਕੁੱਖ ਵਿੱਚ ਮਾਰਨੇ ਲਈ ਧੀ ਹੀ ਕਿਉਂ ਚੁਣੀ ਸੀ,
ਥੋੜ੍ਹੀ ਦੇਰ ਪਹਿਲਾਂ ਇੱਕ ਚੀਕ ਮੈਂ ਵੀ ਸੁਣੀ ਸੀ।