ਕੁਝ ਤੇ ਸ਼ਰਮਾਂ ਖਾ ਵੇ ਬੀਬਾ,
ਗੀਤ ਕੋਈ ਚੰਗਾ ਸੁਣਾ ਵੇ ਬੀਬਾ।
ਮਾੜਾ ਸੁਣ-ਸੁਣ ਕੰਨ ਨੇ ਪੱਕੇ,
ਨਗਨਤਾ ਦੇਖ ਰਹਿ ਗਏ ਹੱਕੇ ਬੱਕੇ।
ਕੋਈ ਮਿੱਠੀ ਸੁਰ ਸੁਣਾ ਵੇ ਬੀਬਾ,
ਕੁਝ ਤੇ………………………..
ਗੀਤ ਸੀ ਪਹਿਲਾਂ ਸੁਣਨੇ ਵਾਲਾ,
ਹੁਣ ਬਣਾਤਾ ਦੇਖਣ ਵਾਲਾ।
ਕੋਈ ਨੀ ਇਹਨੂੰ ਪੁਛਣ ਵਾਲਾ,
ਅੱਧ ਨੰਗੀਆਂ ਨਾ ਨਚਾ ਵੇ ਬੀਬਾ।
ਕੁਝ ਤੇ………………………….
ਅੋਰਤ ਨੂੰ ਵਸਤੂ ਬਣਾਈ ਜਾਵੇਂ,
ਬਜ਼ਾਰ ‘ਚ ਮੁੱਲ ਇਹਦਾ ਪਾਈ ਜਾਵੇਂ।
ਆਪ ਵੀ ਕਪੜੇ ਲਾਹੀ ਜਾਵੇਂ,
ਪੂਰਬ ਨੂੰ ਪੱਛਮ ਨਾ ਬਣਾ ਵੇ ਬੀਬਾ।
ਕੁਝ ਤੇ……………………………
ਬਿਨਾ੍ਹ ਸੁਰਾਂ ਤੋਂ ਗਾਈ ਜਾਂਦੇ,
ਸਭ ਪਾਸੇ ਸ਼ੋਰ ਮਚਾਈ ਜਾਂਦੇ।
ਸਰਕਾਰ ਲਈ ਰਸਤੇ ਬਣਾਈ ਜਾਂਦੇ,
ਲੋਕਾਂ ਦੀ ਵੀ ਕੋਈ ਬਾਤ ਪਾ ਵੀ ਬੀਬਾ।
ਕੁਝ ਤੇ……………………………..
ਲੋਕੀ ਵੀ ਸਭ ਜਰੀ ਨੇ ਜਾਂਦੇ,
ਗੰਦਾ ਸੁਣ ਕੇ ਕੁਝ ਨਾ ਆਂਹਦੇ।
ਘਰ ਵਿਚ ਸਭ ਵੜੀ ਨੇ ਜਾਂਦੇ,
ਹਰ ਗੀਤ ਤੇ ਸੈਂਸਰ ਲਾ ਵੇ ਬੀਬਾ।
ਕੁਝ ਤੇ……………………………..
ਸੁਰਜੀਤ ਸਿੰਘ ਟਿੱਬਾ
99140-52555