ਇਕ ਸਵਾਲ,
ਜੋ ਜਿਹਨ ਵਿਚ ਗੂੰਜਦਾ ਹੈ,
ਹਵਾ ਵਿਚ ਲਟਕਦਾ ਹੈ,
ਖਲਾਅ ਵਿਚ ਭਟਕਦਾ ਹੈ।
ਕੀ ਹਾਂ ਮੇਂ ਤੇ ਕੀ ਹੈ ਮੇਰੀ ਹੋਂਦ?
ਕੀ ਮੇਰੀ ਹੋਂਦ ਕੁਝ ਕਹੇ,
ਤੇ ਕੁਝ ਅਨਕਹੇ ਰਿਸ਼ਤੇ ਨੇ,
ਪਰ
ਜਦ ਮੈਂ ਰਿਸਤਿਆਂ ਪਿਛਲੀ ,
ਭਾਵਨਾ ਨੂੰ ਤੱਕਦਾ ਹਾਂ,
ਤਾਂ ਮੈਂ ਹੋਰ ਵੀ ਜਿਆਦਾ ਭਟਕਦਾ ਹਾਂ।
ਕੀ ਮੇਰੀ ਹੋਂਦ,
ਪੰਜ ਤੱਤਾਂ ਦਾ ਪੁਤਲਾ ਹੈ,
ਜਾ ਸਮਾਜ ਵਿਚ ਮਿਲਿਆ ਰੁਤਬਾ ਹੈ।
ਮੇਂ ਕਿਸੇ ਦਾ ਪ੍ਰੇਮੀ,
ਕਿਸੇ ਦਾ ਪਤੀ,
ਕਿਸੇ ਦਾ ਬਾਪ ਹਾਂ,
ਜਾ ਮੈਂ -ਮੈਂ ਨਹੀ ਹਾਂ।
ਕੀ ਮੈਂ ਇਕ ਬਦ ਦੁਆ ਹਾਂ,
ਜੋ ਦੁਆ ਵਰਗੀ ਹੈ,
ਜਾਂ ਮੇਰੀ ਹੋਂਦ,
ਇਕ ਅਧੂਰੇ ਲਫਜ ਵਰਗੀ ਹੈ,
ਜਾਂ ਦੁਨੀਆ ਲਈ ਇਕ ਫਰਜ਼ ਵਰਗੀ ਹੈ।
ਮੈਨੂੰ ਤਾਂ ਲੱਗਦਾ ਹੈ,
ਮੈਂ ਸਿਰਫ ਮਖੋਟਾ ਪਾਈ ਫਿਰਦਾ ਹਾਂ,
ਝੂਠੀ ਕਲਗੀ ਸਜਾਈ ਫਿਰਦਾ ਹਾਂ,
ਦਿਲਾਂ ਨੂੰ ਵਾਪਾਰ ਬਣਾਈ ਫਿਰਦਾ ਹਾਂ,
ਐਵੇਂ ਝੂਠੇ ਹੀ ਤਾਜ ਬਣਾਈ ਫਿਰਦਾ ਹਾਂ,
ਜਾ ਝੂਠੀ ਹੀ ਇਕ ਕੁੜ੍ਹੀ,
ਜੀਹਦਾ ਨਾ ਮੋਹਬਤ ਗਾਈ ਫਿਰਦਾ ਹਾਂ।
ਬੱਸ ਇਸ ਤਰਾਂ ਹੀ ਇਕ ਸਵਾਲ,
ਬਾਰ -ਬਾਰ ਜਿਹਨ ਵਿਚ ਆਉਂਦਾ ਹੈ,
ਕੀ ਹੈ ਮੇਰੀ ਹੋਂਦ?
ਕੀ ਹੈ ਮੇਰੀ ਹੋਂਦ?