ਇੱਕ ਪਾਸੇ ਦਿੱਤੇ ਹੱਕ ਮੰਗਣ ਦੇ ਹੱਕ,
ਜੇ ਆਵਾਜ਼ ਉਠਾਈ ਤਾਂ ਦਿੱਤਾ ਜੇਲ੍ਹੀਂ ਡੱਕ।
ਸਾਡੇ ਕੋਮਲ ਅਰਮਾਨ ਪੈਰਾਂ ਚ’ ਲਿਤਾੜਤੇ,
ਜ਼ੁਲਮਾਂ ਦੀ ਦਾਬ ਨਾਲ।
ਕੀਤਾ ਮਤਰੇਈ ਮਾਂ ਵਾਲਾ ਸਦਾ ਹੀ ਸਲੂਕ,
ਸਾਡੇ ਪੰਜਾਬ ਨਾਲ।
ਉਹ ਤਾਂ ਸੀ ਗੈਰ,
ਜਿਨ੍ਹਾਂ ਬਾਗ ਵਿੱਚ ਕਹਿਰ ਕਮਾਇਆ,
ਤੁਸੀਂ ਤਾਂ ਸੀ ਆਪਣੇ।
ਫੇ ਕਿਉਂ ਤਖਤ ਸਾਡਾ ਢਾਹਿਆ।
ਸੰਤ ਜਰਨੈਲ ਸਿੰਘ ਜਿਹਾ ਹੀਰਾ ਸਾਥੋਂ ਖੋਹ ਲਿਆ,
ਚਾਲ ਦਗਾਬਾਜ਼ ਨਾਲ।
ਕੀਤਾ ਮਤਰੇਈ ਮਾਂ ਵਾਲਾ ਸਲੂਕ,
ਸਾਡੇ ਪੰਜਾਬ ਨਾਲ।
ਵਾੜਾਂ ਖੇਤਾਂ ਦੀਆਂ ਕੀਤੀਆਂ,
ਦੱਸੋ ਕੈਸੀਆਂ ਨਿਗਰਾਨੀਆਂ,
ਅੱਤਵਾਦ ਲੇਖੇ ਪਾਈਆਂ ,
ਸਾਡੀਆਂ ਕੀਮਤੀ ਜਵਾਨੀਆਂ।
ਕਈ ਪੁਲਿਸ ਨੇ ਮੁਕਾਬਲੇ ਚ’ ਮਾਰ ਤੇ,
ਪੁਰਾਣੀ ਲਾਗਡਾਠ ਨਾਲ।
ਕੀਤਾ ਮਤਰੇਈ ਮਾਂ ਵਾਲਾ ਸਲੂਕ,
ਸਾਡੇ ਪੰਜਾਬ ਨਾਲ।