ਕਿਸਾਨਾਂ ਵੀਰਾਂ ਲਈ ਬੁਰੀ ਖਬਰ ! ਪੰਜਾਬ ਵਿੱਚ ਇਹਨਾਂ ਦੋ ਦਿਨਾਂ ਨੂੰ ਮੌਸਮ ਖਰਾਬ ਰਹਿਣ ਦੀ ਚੇਤਾਵਨੀ

76

ਕਿਸਾਨਾਂ ਲਈ ਬੁਰੀ ਖਬਰ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਪੱਛਮੀ ਗੜਬੜ ਕਾਰਨ ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਉਤਰਾਖੰਡ ਸਮੇਤ ਸਮੁੱਚੇ ਉੱਤਰੀ ਭਾਰਤ ਵਿੱਚ ਅਗਲੇ ਦੋ ਦਿਨਾਂ ਵਿੱਚ ਤੇਜ਼ ਝੱਖੜ ਨਾਲ ਮੀਂਹ ਹੈ ਸਕਦਾ ਹੈ।

ਮੌਸਮ ਵਿਭਾਗ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਪੰਜਾਬ ਤੇ ਹਰਿਆਣਾ, ਰਾਜਸਥਾਨ ਵਿੱਚ ਮੀਂਹ ਦੇ ਪੈ ਸਕਦਾ ਹੈ। ਇਸ ਤੋਂ ਬਾਅਦ ਉੱਤਰੀ ਭਾਰਤ ਵਿੱਚ ਮੌਸਮ ਖੁਸ਼ਕ ਹੋ ਜਾਵੇਗਾ। ਮੌਸਮ ਵਿਭਾਗ ਦੀ ਇਸ ਚੇਤਾਵਨੀ ਨਾਲ ਕਿਸਾਨਾਂ ਦੇ ਸਾਹ ਸੁੱਕ ਗਏ ਹਨ।

ਅੰਮ੍ਰਿਤਸਰ ਤੋਂ ਰਿਪੋਰਟ ਮਿਲੀ ਹੈ ਕਿ ਵੀਰਵਾਰ ਨੂੰ ਤੇਜ਼ ਹਵਾਵਾਂ ਨਾਲ ਆਏ ਮੀਂਹ ਤੇ ਗੜਿਆਂ ਕਾਰਨ ਪੱਕੀ ਫਸਲ ਡਿੱਗ ਗਈ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਵੀ ਬੱਦਲਵਾਈ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਵਿਭਾਗ ਮੀਂਹ ਨਾਲ ਫਸਲਾਂ ਦੇ ਨੁਕਸਾਨ ਦਾ ਖਤਰਾ ਹੈ।

A combine drives over stalks of soft red winter wheat during the harvest on a farm in Dixon, Illinois, July 16, 2013. REUTERS/Jim Young/File Photo