ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਹੀ ਵਾਲਮੀਕ ਆਸ਼ਰਮ ਦਾ ਕਬਜ਼ਾ ਲਿਆ ਜਾਵੇ-ਡੌਲਾ

31

ਬਹੁਜਨ ਸਮਾਜ ਪਾਰਟੀ ਦੀ ਪੰਜਾਬ ਵਿਚ ਵਿਚ ਵਿਧਾਨ ਸਭਾ ਚੋਣਾਂ ਉਪਰੰਤ ਸਰਕਾਰ ਬਣਨ ‘ਤੇ ਮਨੂੰਵਾਦੀਆਂ ਦੇ ਕਬਜੇ ਤੋਂ ਛੁਡਵਾ ਕੇ ਵਾਲਮੀਕ ਕੌਮ ਨੂੰ ਸੌਂਪ ਦਿੱਤਾ ਜਾਵੇਗਾ ਤਾਂ ਜੋ ਵਾਲਮੀਕ ਸਮਾਜ ਆਪਣੀ ਮਰਜੀ ਨਾਲ ਵਾਲਮੀਕ ਆਸ਼ਰਮ ਵਿਖੇ ਪਵਿੱਤਰ ਮੰਦਿਰ ਬਣਾ ਕੇ ਆਪਣੀਆਂ ਧਾਰਮਿਕ ਭਾਵਨਾਵਾਂ ਅਨੁਸਾਰ ਵਿਧੀਪੂਰਵਕ ਤਰੀਕੇ ਨਾਲ ਵਾਲਮੀਕ ਸਮਾਜ ਦੀਆਂ ਜੜਾਂ ਨੂੰ ਮਜ਼ਬੂਤ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਠੱਟਾ ਨਵਾਂ ਵਿਖੇ ਬਸਪਾ ਪੰਜਾਬ ਦੇ ਸੀਨੀਅਰ ਆਗੂ ਤਰਸੇਮ ਸਿੰਘ ਡੌਲਾ ਨੇ ਕੀਤਾ। ਉਨ੍ਹਾਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਮਾਨਯੋਗ ਹਾਈਕੋਰਟ ਨੇ ਵਾਲਮੀਕ ਆਸ਼ਰਮ ਅੰਮ੍ਰਿਤਸਰ ਦੇ ਅਧਿਕਾਰ ਵਾਲਮੀਕ ਆਸ਼ਰਮ ਦੇ ਕੋਲ ਹੋਣ ਦਾ ਫੈਸਲਾ ਵਾਲਮੀਕ ਸਮਾਜ ਦੇ ਲੋਕਾਂ ਦੇ ਹੱਕ ਵਿਚ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵਾਲਮੀਕ ਸਮਾਜ ਕਾਨੂੰਨ ਦਾ ਸਤਿਕਾਰ ਕਰਦਾ ਹੈ ਅਤੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਆਪਣੇ ਹੱਥਾਂ ਵਿਚ ਵਾਲਮੀਕ ਆਸ਼ਰਮ ਦਾ ਕਬਜ਼ਾ ਲੈਣਾ ਚਾਹੀਦਾ ਹੈ। ਇਸ ਮੌਕੇ ਵਾਲਮੀਕ ਮੰਦਰ ਕਮੇਟੀ ਵੱਲੋਂ ਸ੍ਰੀ ਡੌਲਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਰਸੇਮ ਸਿੰਘ ਠੱਟਾ ਪ੍ਰਧਾਨ ਵਾਲਮੀਕ ਮਜ੍ਹਬੀ ਸਿੱਖ ਮੋਰਚਾ ਜ਼ਿਲ੍ਹਾ ਕਪੂਰਥਲਾ, ਡਾ: ਲਖਵਿੰਦਰ ਸਿੰਘ ਬਸਪਾ ਆਗੂ, ਭੁਪਿੰਦਰ ਸਿੰਘ ਬਸਪਾ ਆਗੂ, ਸਤਪਾਲ, ਨਛੱਤਰ ਸਿੰਘ, ਸੁਖਜਿੰਦਰ ਸਿੰਘ ਸੰਨੀ, ਸੋਢੀ, ਜਸਵਿੰਦਰ ਸਿੰਘ, ਸੋਨੀ, ਮੈਕਸ, ਸੰਤਾ, ਰਾਣਾ, ਦੁੰਮਣ, ਗਗਨਦੀਪ ਸਿੰਘ, ਸੁਰਜੀਤ ਸਿੰਘ, ਕੁਲਵੰਤ ਸਿੰਘ, ਬੂਟਾ ਸਿੰਘ, ਜਰਨੈਲ ਸਿੰਘ, ਜਗਦੀਪ ਸਿੰਘ ਤੀਰਥ, ਬਾਬਾ ਮਹਿੰਦਰ ਸਿੰਘ ਜਸ਼ਨ, ਚਰਨਜੀਤ ਕੌਰ, ਬਲਜੀਤ ਕੌਰ, ਅਨੂੰ, ਜਸਵਿੰਦਰ ਕੌਰ, ਰੀਨਾ, ਬਲਵਿੰਦਰ ਕੌਰ, ਸੀਮਾ, ਪਰਮਜੀਤ ਕੌਰ, ਸਵਿੰਦਰ ਕੌਰ, ਦੇਬੋ, ਸੱਤੋ, ਪੂਰੋ, ਹਰਬੰਸ ਕੌਰ ਆਦਿ ਵੀ ਹਾਜ਼ਰ ਸਨ।