ਕਾਗਜਾਂ ਦੀ ਬੇੜ੍ਹੀ ਦਾ ,
ਸਹਾਰਾ ਨਹੀ ਮਿਲਣਾ ,
ਲਹਿਰਾਂ ਦਾ ਖਿਲਾਰਾ ਹੈ ,
ਕਿਨਾਰਾ ਨਹੀ ਮਿਲਣਾ ।
ਜਿੰਦਗੀ ਦੀ ਬੇੜ੍ਹੀ ,
ਡੁਬ ਜਾਣੀ ਮੰਝ ਧਾਰ ਵਿਚ ,
ਤੇਰੇ ਬਿਨਾ ਇਸ ਨੂੰ,
ਕਿਨਾਰਾ ਨਹੀ ਮਿਲਣਾ ।
ਧਰਮਾਂ ਦੇ ਠੇਕੇਦਾਰਾਂ ,
ਲਾਉਣਾ ਨਹੀ ਪਾਰ ਕਿਸੇ ,
ਦੋਜਖ ਦੀ ਅੱਗ ਤੋਂ ,
ਛੁਟਕਾਰਾ ਨਹੀ ਮਿਲਣਾ ।
ਸੋਹਣਾ ਜਿਹਾ ਦਿਲ ,
ਜਦ ਟੋਟੇ ਟੋਟੇ ਹੋ ਗਿਆ ,
ਇਸਨੂੰ ਦੋਬਾਰਾ ਕੋਈ ,
ਪਿਆਰਾ ਨਹੀ ਮਿਲਣਾ ।
ਹਿਜਰਾਂ ਦੀ ਅੱਗ ਵਿਚ ,
ਸੜ੍ਹ ਰਹੇ ਦਿਨ ਰਾਤ ,
ਲਗਦਾ ਸਕੂਨ ਓਹ ,
ਦੋਬਾਰਾ ਨਹੀ ਮਿਲਣਾ ।
ਜਿੰਦਗੀ ਹੈ ਚਾਰ ਦਿਨ ,
ਹੱਸ ਖੇਡ ਕੱਟ ਲਓ ,
ਸੋਹਣਾ ਜਿਹਾ ਜੀਵਨ ,
ਦੋਬਾਰਾ ਨਹੀ ਮਿਲਣਾ ।
ਪ੍ਰੋ. ਜਸਵੰਤ ਮੋਮੀ
ਅਮਰੀਕਾ।