ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਦੀਆਂ 3 ਤੇ ਬਲਾਕ ਸੰਮਤੀ ਦੀਆਂ 17 ਦੀਆਂ 17 ਸੀਟਾਂ ਤੋਂ ਜਿੱਤ ਪ੍ਰਾਪਤ ਕਰੇਗੀ ਤੇ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਦੇਵੇਗੀ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਉਕਤ ਸੀਟਾਂ ਲਈ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰਨ ਉਪਰੰਤ ਪੱਤਰਕਾਰਾਂ ਸਾਹਮਣੇ ਕੀਤਾ | ਇਸ ਮੌਕੇ ਵਿਧਾਇਕ ਚੀਮਾ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਫੱਤੂਢੀਂਗਾ ਤੋਂ ਆਸਾ ਸਿੰਘ ਸਰਪੰਚ ਮਹਿਮਦਵਾਲ, ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭਰੋਆਣਾ ਤੋਂ ਬੀਬੀ ਸੁਖਵਿੰਦਰ ਕੌਰ ਸ਼ੇਰਪੁਰ ਦੋਨਾ ਤੇ ਜ਼ੋਨ ਟਿੱਬਾ ਤੋਂ ਬੀਬੀ ਚਰਨਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਜਦਕਿ ਡੱਲਾ (ਜਨਰਲ) ਤੋਂ ਮਲਕੀਤ ਸਿੰਘ ਡੱਡਾ, ਜ਼ੋਨ ਨੰਬਰ 2 ਹੈਬਤਪੁਰ ਤੋਂ (ਐਸ.ਸੀ.) ਅਵਤਾਰ ਸਿੰਘ ਰੰਧਾਵਾ ਜੈਨਪੁਰ, ਜ਼ੋਨ 3 ਜੱਬੋਵਾਲ ਤੋਂ (ਐਸ.ਸੀ.) ਕੇਵਲ ਸਿੰਘ ਸ਼ਤਾਬਗੜ੍ਹ, ਜ਼ੋਨ 4 ਮੁਹੱਬਲੀਪੁਰ ਤੋਂ (ਐਸ.ਸੀ.) ਰਮੇਸ਼ ਸਿੰਘ ਮੇਸ਼ੀ ਡਡਵਿੰਡੀ, ਜ਼ੋਨ 5 ਰਾਮਪੁਰ ਜਗੀਰ (ਐਸ.ਸੀ. ਔਰਤ) ਤੋਂ ਜਰਨੈਲ ਕੌਰ ਸ਼ਾਹਜਹਾਨਪੁਰ, ਜ਼ੋਨ 6 ਪਰਮਜੀਤਪੁਰ (ਐਸ.ਸੀ. ਔਰਤ) ਤੋਂ ਸੁਰਜੀਤ ਕੌਰ ਨਬੀਪੁਰ, ਜ਼ੋਨ 7 ਭਰੋਆਣਾ (ਔਰਤ) ਤੋਂ ਗਿਆਨ ਕੌਰ ਸ਼ੇਰਪੁਰ ਸੰਧਾ, ਜ਼ੋਨ 8 ਕਮਾਲਪੁਰ (ਔਰਤ) ਲਖਵਿੰਦਰ ਕੌਰ ਕਮਾਲਪੁਰ, ਜ਼ੋਨ 9 ਫੱਤੋਵਾਲ (ਔਰਤ) ਕਪੂਰ ਕੌਰ ਬੂਸੋਵਾਲ, ਜ਼ੋਨ 10 ਸੂਜੋਕਾਲੀਆ (ਔਰਤ) ਸੁਖਜਿੰਦਰ ਕੌਰ ਬਿਧੀਪੁਰ, ਜ਼ੋਨ 11 ਤਲਵੰਡੀ ਚੌਧਰੀਆਂ (ਬੀ.ਸੀ.) ਤੋਂ ਅਮਰੀਕ ਸਿੰਘ ਤਲਵੰਡੀ ਚੌਧਰੀਆਂ, ਜ਼ੋਨ 12 ਟਿੱਬਾ (ਜਨਰਲ) ਮੁਨੀਸ਼ ਕੁਮਾਰ ਠੱਟਾ, ਜ਼ੋਨ 13 ਤੋਂ ਮੈਰੀਪੁਰ ਤੋਂ ਬਲਦੇਵ ਸਿੰਘ (ਜਨਰਲ), ਜ਼ੋਨ 14 ਕਬੀਰਪੁਰ ਤੋਂ ਅਮਰਜੀਤ ਸਿੰਘ ਕਬੀਰਪੁਰ, ਜ਼ੋਨ 15 ਦੰਦੂਪੁਰ ਗੁਰਨਾਮ ਸਿੰਘ ਪੁੱਤਰ ਜਗੀਰ ਸਿੰਘ, ਜ਼ੋਨ 16 ਮਹੀਜੀਤਪੁਰ ਤੋਂ ਬਚਿੱਤਰ ਸਿੰਘ ਹੈਦਰਾਬਾਦ ਬੇਟ, ਜ਼ੋਨ 17 ਨਸੀਰੇਵਾਲ (ਜਨਰਲ) ਤੋਂ ਸਰਵਨ ਸਿੰਘ ਤੋਤੀ ਨੂੰ ਉਮੀਦਵਾਰ ਐਲਾਨਿਆ | ਇਸ ਮੌਕੇ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਬਲਾਕ ਸੰਮਤੀ ਸੁਲਤਾਨਪੁਰ ਲੋਧੀ ਨਾਲ ਸਬੰਧਿਤ ਸਾਰੇ ਉਮੀਦਵਾਰ 6 ਮਈ ਨੂੰ ਸਵੇਰੇ 11 ਵਜੇ ਐੱਸ.ਡੀ.ਐੱਮ. ਦਫ਼ਤਰ ਵਿਖੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨਗੇ | ਇਸ ਮੌਕੇ ਸੁਖਵਿੰਦਰ ਸਿੰਘ ਸੁੱਖ, ਕਰਮਬੀਰ ਸਿੰਘ ਕੇਬੀ, ਜਗਪਾਲ ਸਿੰਘ ਚੀਮਾ, ਕੁਲਦੀਪ ਸਿੰਘ ਜਾਪਾਨੀ, ਸੰਜੀਵ ਮਰਵਾਹਾ, ਹਰਚਰਨ ਸਿੰਘ ਬੱਗਾ, ਜਗਜੀਤ ਸਿੰਘ ਚੰਦੀ, ਡਾ: ਜਸਬੀਰ ਸਿੰਘ, ਕੁੰਦਨ ਸਿੰਘ ਚੱਕਾ, ਬਲਵਿੰਦਰ ਸਿੰਘ ਫੱਤੋਵਾਲ, ਅਮਰਜੀਤ ਸਿੰਘ ਗਰੇਵਾਲ, ਪ੍ਰਗਟ ਸਿੰਘ ਮਿਆਣੀ, ਹਰਬੀਰ ਸਿੰਘ ਸ਼ਤਾਬਗੜ੍ਹ, ਪਿਆਰਾ ਸਿੰਘ ਸਰਪੰਚ, ਹਰਜਿੰਦਰ ਸਿੰਘ ਕੰਡਾ, ਗੁਰਮੀਤ ਸਿੰਘ ਹੈਪੀ, ਬਿੱਲਾ ਸ਼ਾਹ, ਬੂਟਾ ਰਾਮ, ਪਿਥੋਰਾਹਲ, ਗੁਰਦਿਆਲ ਸਿੰਘ, ਐਡਵੋਕੇਟ ਜਸਪਾਲ ਸਿੰਘ ਧੰਜੂ, ਸ਼ਿੰਦਰ ਸਿੰਘ ਬੂਸੋਵਾਲ, ਹਰਜੀਤ ਸਿੰਘ ਜੀਤਾ ਹਾਜ਼ਰ ਸਨ |