ਧੰਨ ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲੇ ਮਹਾਪੁਰਸ਼ ਸ਼ਹੀਦ ਦੀ ਯਾਦ ‘ਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸਤਾਈਆਂ ਦਾ ਸਾਲਾਨਾ ਜੋੜ ਮੇਲਾ ਸੰਤ ਬਾਬਾ ਗੁਰਚਰਨ ਸਿੰਘ ਜੀ ਠੱਟੇ ਵਾਲਿਆਂ ਦੀ ਅਗਵਾਈ ਹੇਠ ਤਿਆਰੀਆਂ ਜੰਗੀ ਪੱਧਰ ‘ਤੇ ਹੋ ਰਹੀਆਂ ਹਨ। ਇਸ ਜੋੜ ਮੇਲੇ ਮੌਕੇ ਕਾਂਗਰਸ ਪਾਰਟੀ ਵਲੋਂ ਐੱਮ.ਐੱਲ.ਏ. ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ 9 ਮਈ ਨੂੰ ਵਿਸ਼ਾਲ ਧਾਰਮਿਕ ਕਾਨਫਰੰਸ ਕਰਵਾਈ ਜਾ ਰਹੀ ਹੈ। ਦੂਜੇ ਪਾਸੇ ਪੀ. ਪੀ. ਪੀ. ਵਲੋਂ ਸੀ. ਪੀ. ਆਈ., ਸੀ. ਪੀ. ਆਈ. ਐੱਮ. ਤੇ ਅਕਾਲੀ ਦਲ ਲੋਗੋਂਵਾਲ ਦੇ ਸਹਿਯੋਗ ਨਾਲ ਸਾਂਝੀ ਸਿਆਸੀ ਕਾਨਫਰੰਸ ਵੀ ਜਥੇ. ਜੈਮਲ ਸਿੰਘ (ਸਾਬਕਾ ਨਗਰ ਕੌਂਸਲ ਪ੍ਰਧਾਨ) ਤੇ ਮੈਂਬਰ ਜਨਰਲ ਕੌਂਸਲ ਪੀ. ਪੀ. ਪੀ ਦੀ ਅਗਵਾਈ ਹੇਠ ਤੇ ਰਾਜਾ ਗੁਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਕਰਵਾਈ ਜਾ ਰਹੀ ਹੈ। ਅਕਾਲੀ ਦਲ ਦੀ ਇਸ ਵਾਰ ਵਿਧਾਨ ਸਭਾ ਚੋਣਾਂ ‘ਚ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਹੋਈ ਸ਼ਰਮਨਾਕ ਹਾਰ ਕਾਰਨ ਇਸ ਵਾਰ ਅਕਾਲੀ ਭਾਜਪਾ ਦੀ ਸਰਗਰਮੀ ਹਾਲੇ ਤਕ ਕੋਈ ਨਜ਼ਰ ਨਹੀਂ ਆ ਰਹੀ। ਕਾਂਗਰਸ ਪਾਰਟੀ ਵਲੋਂ 9 ਮਈ ਨੂੰ ਸਤਾਈਆਂ ਦੇ ਜੋੜ ਮੇਲੇ ‘ਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਕਰਵਾਈ ਜਾਣ ਵਾਲੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਬਲਾਕ ਕਾਂਗਰਸ ਪ੍ਰਧਾਨ ਕੁਲਦੀਪ ਸਿੰਘ ਜਾਪਾਨੀ ਤੇ ਬਲਾਕ ਕਾਂਗਰਸ ਪ੍ਰਧਾਨ ਚਰਨ ਸਿੰਘ ਵਿਰਕ ਦੀ ਅਗਵਾਈ ਹੇਠ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਪੁੱਜੇ ਇਲਾਕੇ ਦੇ ਸਰਗਰਮ ਕਾਂਗਰਸੀ ਆਗੂਆਂ ਨਾਲ ਵਿਚਾਰ -ਵਟਾਂਦਰਾ ਕਰਨ ਉਪਰੰਤ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਬਾਬਾ ਬੀਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕਾਂਗਰਸ ਪਾਰਟੀ ਵਲੋਂ 7 ਮਈ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਚੋਣਾਂ ‘ਚ ਮਿਲੀ ਜਿੱਤ ਲਈ ਗੁਰੂ ਮਹਾਰਾਜ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ, ਜਿਸ ਦੇ ਭੋਗ 9 ਮਈ ਨੂੰ ਸਵੇਰੇ 9 ਵਜੇ ਪੈਣਗੇ ਤੇ ਉਪਰੰਤ ਖੁੱਲੇ ਪੰਡਾਲ ‘ਚ ਧਾਰਮਿਕ ਸਮਾਗਮ ਆਯੋਜਿਤ ਕੀਤਾ ਜਾਵੇਗਾ ਜਿਸ ਦੌਰਾਨ ਪੰਥ ਦੇ ਮਹਾਨ ਢਾਡੀ ਭਾਈ ਨਿਰਮਲ ਸਿੰਘ ਭੌਰ ਤੇ ਬੀਬੀ ਬਲਵਿੰਦਰ ਕੌਰ ਦਾ ਢਾਡੀ ਜਥਾ ਸੰਗਤਾਂ ਨੂੰ ਗੁਰ ਇਤਿਹਾਸ ਤੇ ਢਾਡੀ ਵਾਰਾਂ ਨਾਲ ਨਿਹਾਲ ਕਰੇਗਾ। ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਇਸ ਕਾਨਫਰੰਸ ਦੌਰਾਨ ਕਾਂਗਰਸ ਪਾਰਟੀ ਦੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ, ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਐੱਚ. ਐੱਸ. ਹੰਸਪਾਲ, ਗੁਰਕੀਰਤ ਸਿੰਘ ਕੋਟਲੀ ਐੱਮ. ਐੱਲ.ਏ. ਖੰਨਾ, ਕੁਲਜੀਤ ਨਾਗਰਾ ਐੱਮ. ਐੱਲ.ਏ. ਫਤਿਹਗੜ੍ਹ ਸਾਹਿਬ, ਮੁਹੰਮਦ ਸਦੀਕ ਐੱਮ. ਐੱਲ. ਏ., ਰਾਣਾ ਗੁਰਜੀਤ ਸਿੰਘ ਐੱਮ. ਐੱਲ.ਏ. ਕਪੂਰਥਲਾ, ਭਾਰਤ ਭੂਸ਼ਣ ਐੱਮ. ਐੱਲ. ਏ., ਸੁਖਪਾਲ ਸਿੰਘ ਖਹਿਰਾ ਸਾਬਕਾ ਐੱਮ. ਐੱਲ. ਏ. ਭੁਲੱਥ ਆਦਿ ਹੋਰ ਸੀਨੀਅਰ ਨੇਤਾ ਸੰਗਤਾਂ ਨੂੰ ਸੰਬੋਧਨ ਕਰਨਗੇ। ਮੀਟਿੰਗ ਨੂੰ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਅਮਰਜੀਤ ਸਿੰਘ ਸ਼ਾਲਾਪੁਰ ਬੇਟ, ਐਡਵੋਕੇਟ ਸੁੱਚਾ ਸਿੰਘ ਮੋਮੀ ਤੇ ਦਰਸ਼ਨ ਸਿੰਘ ਠੱਟਾ ਸਾਬਕਾ ਸਰਪੰਚ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਤਾਈਆਂ ਦੇ ਮੇਲੇ ‘ਤੇ ਕਾਂਗਰਸ ਦੀ ਇਹ ਕਾਨਫਰੰਸ ਇਤਿਹਾਸਕ ਹੋ ਨਿਬੜੇਗੀ। ਚੇਅਰਮੈਨ ਸੁੱਖ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਸਮਾਗਮ ਵਿਚ ਪੁੱਜਣ ਦੀ ਅਪੀਲ ਕੀਤੀ। ਇਸ ਸਮੇਂ ਬਚਿੱਤਰ ਸਿੰਘ, ਕਾਮਰੇਡ ਸੁਰਿੰਦਰਜੀਤ ਸਿੰਘ, ਐਡਵੋਕੇਟ ਜਸਪਾਲ ਸਿੰਘ ਧੰਜੂ, ਰਾਕੇਸ਼ ਕੁਮਾਰ ਰੌਕੀ ਸਾਬਕਾ ਮੈਂਬਰ ਬਲਾਕ ਸੰਮਤੀ, ਮੁਖਤਾਰ ਸਿੰਘ ਮੁੱਖਾ ਭਗਤਪੁਰ, ਹਜੂਰਾ ਸਿੰਘ ਸਾਬਕਾ ਸਰਪੰਚ, ਭਜਨ ਸਿੰਘ ਸੂਜੋਕਾਲੀਆ, ਲਾਡੀ ਦਰੀਏਵਾਲ, ਜੀਤ ਸਿੰਘ ਤਲਵੰਡੀ, ਸੇਠੀ, ਵਿੱਕੀ, ਸਰਵਨ ਸਿੰਘ ਤੁੜ, ਗੁਰਦਿਆਲ ਸਿੰਘ, ਬੀ. ਐੱਸ. ਮੋਮੀ ਐਡਵੋਕੇਟ, ਸਾਧੂ ਸਿੰਘ ਸਾਬਕਾ ਸਰਪੰਚ, ਐਡਵੋਕੇਟਜੀਤ ਸਿੰਘ ਮੋਮੀ, ਡਾ. ਸ਼ਿੰਗਾਰਾ ਸਿੰਘ, ਜਸਵਿੰਦਰ ਸਿੰਘ, ਡਾ. ਸੰਤੋਖ ਸਿੰਘ, ਪ੍ਰਧਾਨ ਸਿੰਘ ਆਦਿ ਨੇ ਸ਼ਿਰਕਤ ਕੀਤੀ।