ਕਵੀਸ਼ਰ ਅਵਤਾਰ ਸਿੰਘ ਦੂਲੋਵਾਲ ਦਾ ਜਥਾ ਯੂਰਪ ਦੌਰੇ ‘ਤੇ

37

ਪ੍ਰਸਿੱਧ ਕਵੀਸ਼ਰ ਭਾਈ ਅਵਤਾਰ ਸਿੰਘ ਦੂਲੋਵਾਲ ਬੀ. ਏ., ਭਾਈ ਸੁਖਵਿੰਦਰ ਸਿੰਘ ਮੋਮੀ ਐਮ. ਏ. ਤੇ ਭਾਈ ਸਤਨਾਮ ਸਿੰਘ ਸੰਧੂ ਦਾ ਕਵੀਸ਼ਰੀ ਜਥਾ ਸਿੱਖ ਸੰਗਤਾਂ ਦੇ ਸੱਦੇ ‘ਤੇ ਯੂਰਪ ਦੌਰੇ ‘ਤੇ ਜਰਮਨ ਪਹੁੰਚ ਗਿਆ ਹੈ। ਭਾਈ ਦੂਲੋਵਾਲ ਨੇ ਦੱਸਿਆ ਕਿ ਜਥਾ ਪਹਿਲਾਂ ਜਰਮਨੀ ਦੇ ਗੁਰਦੁਆਰਿਆਂ ‘ਚ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਹਾਜ਼ਰੀ ਲਵਾਏਗਾ। ਜਰਮਨੀ ਤੋਂ ਬਾਅਦ ਫਰਾਂਸ, ਬੈਲਜੀਅਮ, ਹਾਲੈਂਡ, ਇਟਲੀ ਤੇ ਹੋਰਨਾਂ ਦੇਸ਼ਾਂ ਦੇ ਗੁਰਦੁਆਰਿਆਂ ‘ਚ ਸਮਾਗਮਾਂ ਦੌਰਾਨ ਸਿੱਖ ਇਤਿਹਾਸ ਨੂੰ ਜਥਾ ਕਵੀਸ਼ਰੀ ਪ੍ਰਸੰਗਾਂ ਰਾਹੀਂ ਸੰਗਤਾਂ ਦੀ ਸੇਵਾ ‘ਚ ਪੇਸ਼ ਕਰੇਗਾ।