ਕਲਮਾਂ ਵਾਲਿਓ ਚੁੱਕੋ ਕਲਮਾਂ, ਲਿਖੋ ਇਬਾਰਤ ਹਿੰਦੁਸਤਾਨ ਦੀ।
ਪੱਤ ਲੁਟੀਦੀਂ ਧੀ ਦੀ ਹਰ ਰੋਜ ਇੱਥੇ, ਪੱਗ ਰੁਲੇ ਮੰਡੀ ਕਿਸਾਨ ਦੀ।
ਮੁਰਦਾ ਚੁੱਪ ਹੈ ਛਾਈ ਸਾਰੇ, ਗੱਲ੍ਹ ਕਰੇ ਨਾਂ ਕੋਈ ਇਨਕਲਾਬ ਦੀ।
ਸਭ ਨੂੰ ਆਪੋ ਧਾਬ ਪੈ ਗਈ, ਜ਼ਿੰਦਗੀ ਚੀਜ਼ ਬਣੀ ਹੈ ਵਪਾਰ ਦੀ।
ਲਾਇਆ ਜੋਰ ਹੈ ਸਾਰਾ ਬੱਚੇ ਪੜਾ੍ਹਉਣ ਉੱਤੇ, ਲਾਇਨ ਦੇਖੇ ਨਾ ਕੋਈ ਬੇਰੁਜਗਾਰ ਦੀ।
ਸੁੱਟੋ ਕਲਮਾਂ ਤੇ ਚੁੱਕੋ ਤਲਵਾਰ ਤੁਸੀਂ, ਗੱਲ੍ਹ ਸੁਣੇ ਨਾਂ ਜੇਕਰ ਸ਼ਾਇਰਾਨ ਦੀ।
ਚੁੱਪ ਕੀਤਿਆਂ ਗਈਆਂ ਸਦੀਆਂ ਬੀਤ, ਸਮਾਂ ਪਾਵੇਗਾ ਕਦਰ ਕਦਰਦਾਨ ਦੀ।
ਸੁਰਜੀਤ ਸਿੰਘ ਟਿੱਬਾ 99140-52555