ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ ਟੀ.ਬੀ. ਦਿਵਸ ਮਨਾਇਆ ਗਿਆ।

44

001

ਬੀਤੇ ਦਿਨੀਂ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ ਡਾ.ਕਿੰਦਰਪਾਲ ਬੰਗੜ ਦੀ ਅਗਵਾਈ ਹੇਠ ਟੀ.ਬੀ. ਦਿਵਸ ਮਨਾਇਆ ਗਿਆ। ਇਸ ਮੌਕੇ ਸਮੂਹ ਆਸ਼ਾ ਵਰਕਰ, ਏ.ਐਨ.ਐਮ. ਸੈਨੇਟਰੀ ਇੰਨਸਪੈਕਟਰ ਹੈਲਥ, ਐਲ.ਐਚ.ਵੀ. ਤੇ ਕਮੇਟੀ ਮੈਂਬਰ, ਪੰਚਾਂ ਸਰਪੰਚਾਂ ਅਤੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਐਸ.ਐਮ.ਓ. ਟਿੱਬਾ ਡਾ. ਕਿੰਦਰਪਾਲ ਨੇ ਦੱਸਿਆ ਕਿ ਇਸ ਨਾਮੁਰਾਦ ਬੀਮਾਰੀ ਨੂੰ ਖਤਮ ਕਰਨ ਲਈ ਦੁਨੀਆ ਭਰ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ ਅਤੇ ਭਾਰਤ ਵਿੱਚ ਇਸ ਬੀਮਾਰੀ ਦੇ ਖਤਾਮੇ ਲਈ ਹਰ ਸਰਕਾਰੀ ਹਸਪਤਾਲ ਵਿੱਚ ਮੁਫਤ ਚੈਕਅੱਪ ਉਪਰੰਤ ਪ੍ਰਭਾਵਿਤ ਵਿਅਕਤੀ ਨੂੰ 6 ਮਹੀਨੇ ਲਈ ਮੁਫਤ ਦਵਾਈ ਖਵਾਈ ਜਾਂਦੀ ਹੈ। ਇਹ ਦਵਾਈ ਸਮੂਹ ਏ.ਐਨ.ਐਮ., ਆਸ਼ਾ ਵਰਕਰਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਰਾਹੀਂ ਮਰੀਜ ਨੂੰ ਆਪਣੀ ਹਾਜ਼ਰੀ ਵਿੱਚ ਦਿੱਤੀ ਜਾਂਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਮੋਹਨਪ੍ਰੀਤ ਸਿੰਘ, ਡਾ.ਗੁਰਦਿਆਲ ਸਿੰਘ ਮਾਂਗਟ, ਫਾਰਮਾਸਿਸਟ ਦਵਿੰਦਰ ਸਿੰਘ ਖਾਲਸਾ, ਲਖਵਿੰਦਰ ਸਿੰਘ, ਚਰਨ ਸਿੰਘ, ਓਮ ਪ੍ਰਕਾਸ਼ ਅਤੇ ਇਲਾਕੇ ਦੇ ਹੋਰ ਵਿਅਕਤੀ ਹਾਜ਼ਰ ਸਨ।