ਕਪੂਰਥਲਾ ਜਿਲ੍ਹੇ ਦੇ ਇਸ ਪਿੰਡ ਦਾ ਨੌਜਵਾਨ ਵੀ ਮਾਰਿਆ ਗਿਆ ਇਰਾਕ ਵਿੱਚ।

102

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੁਰਾਰ ਦੇ ਗੋਬਿੰਦਰ ਸਿੰਘ ਦੀ ਮੌਤ ਦੀ ਪੁਸ਼ਟੀ ਹੋਣ ‘ਤੇ ਪਿੰਡ ਦੇ ਲੋਕ ਉਸ ਦੇ ਘਰ ਪੁੱਜਣੇ ਸ਼ੁਰੂ ਹੋ ਗਏ | ਇਸ ਮੌਕੇ ‘ਅਜੀਤ’ ਦੇ ਪੱਤਰਕਾਰ ਜਦੋਂ ਗੋਬਿੰਦਰ ਸਿੰਘ ਦੇ ਘਰ ਪੁੱਜੇ ਤਾਂ ਉੱਥੇ ਮਾਹੌਲ ਬਹੁਤ ਗਮਗੀਨ ਸੀ | ਗੋਬਿੰਦਰ ਸਿੰਘ ਦੇ ਪਿਤਾ ਬਲਜਿੰਦਰ ਸਿੰਘ ਨੇ ਕਿਹਾ ਕਿ ਸਾਡੀ ਤਾਂ ਦੁਨੀਆ ਹੀ ਉੱਜੜ ਗਈ |ਗੋਬਿੰਦਰ ਸਿੰਘ ਦੇ ਭਰਾ ਦਵਿੰਦਰ ਸਿੰਘ ਨੇ ਦੱਸਿਆ ਕਿ 4 ਸਾਲ ਪਹਿਲਾਂ ਘਰੋਂ ਇਰਾਕ ਗਏ ਗੋਬਿੰਦਰ ਸਿੰਘ ਦੇ ਅਗਵਾ ਦੀ ਖ਼ਬਰ ਆਉਣ ਤੋਂ ਬਾਅਦ ਉਹ ਕਈ ਵਾਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੇ, ਪਰ ਵਿਦੇਸ਼ ਮੰਤਰੀ ਹਰ ਵਾਰ ਉਨ੍ਹਾਂ ਨਾਲ ਸੰਪਰਕ ਹੋਣ ਦਾ ਭਰੋਸਾ ਦਿੰਦੇ ਸਨ |

ਪਰਿਵਾਰਕ ਮੈਂਬਰਾਂ ਨੇ ਸਰਕਾਰ ਪਾਸੋਂ ਗੋਬਿੰਦਰ ਸਿੰਘ ਦੀ ਮਿ੍ਤਕ ਦੇਹ ਭਾਰਤ ਲਿਆਉਣ ਲਈ ਬੇਨਤੀ ਕੀਤੀ | ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੋਂ ਗੋਬਿੰਦਰ ਸਿੰਘ ਦੇ ਪਰਿਵਾਰ ਲਈ ਸਰਕਾਰ ਤੋਂ ਨੌਕਰੀ ਦੀ ਮੰਗ ਕੀਤੀ |

ਜੂਨ 2014 ‘ਚ ਇਰਾਕ ਤੋਂ ਅਗਵਾ ਹੋਏ 39 ਭਾਰਤੀ ਨੌਜਵਾਨਾਂ, ਜਿਨ੍ਹਾਂ ‘ਚ ਜ਼ਿਆਦਾਤਰ ਪੰਜਾਬ ਨਾਲ ਤਾਅਲੁਕ ਰੱਖਦੇ ਹਨ, ਦੇ ਜ਼ਿੰਦਾ ਹੋਣ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਖਤਮ ਕਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ‘ਚ ਦੱ ਸਿਆ ਕਿ ਸਾਰੇ 39 ਭਾਰਤੀ ਨੌਜਵਾਨ ਮਾਰੇ ਗਏ ਹਨ | ਇਨ੍ਹਾਂ ਨੌਜਵਾਨਾਂ ਦੀਆਂ ਮਿ੍ਤਕ ਦੇਹਾਂ ਨੂੰ ਸਾਰੀਆਂ ਰਸਮੀ ਕਾਰਵਾਈਆਂ ਤੋਂ ਬਾਅਦ ਹਵਾਈ ਜਹਾਜ਼ ਰਾਹੀਂ ਭਾਰਤ ਲਿਆਂਦਾ ਜਾਵੇਗਾ | ਵਿਦੇਸ਼ ਰਾਜ ਮੰਤਰੀ ਜਨਰਲ ਵੀ. ਕੇ. ਸਿੰਘ ਇਸ ਜਹਾਜ਼ ਦੇ ਨਾਲ ਹੋਣਗੇ | ਹਵਾਈ ਜਹਾਜ਼ ਪਹਿਲਾਂ ਅੰਮਿ੍ਤਸਰ ਜਾਂ ਜਲੰਧਰ ‘ਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ 31 ਮਿ੍ਤਕਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਸਪੁਰਦ ਕਰੇਗਾ, ਜਿਸ ਤੋਂ ਬਾਅਦ ਉਹ ਪਟਨਾ ਦੇ 6 ‘ਚੋਂ ਪਹਿਚਾਣੇ ਗਏ 5 ਨੌਜਵਾਨਾਂ ਦੀਆਂ ਅਤੇ ਫਿਰ ਕੋਲਕਾਤਾ ਵਿਖੇ ਬਾਕੀ  2 ਨੌਜਵਾਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਨੂੰ ਸੌਾਪੇਗਾ |

ਉਨ੍ਹਾਂ ਸਭ ਤੋਂ ਪਹਿਲਾਂ ਇਹ ਜਾਣਕਾਰੀ ਅੱਜ ਸਵੇਰੇ ਰਾਜ ਸਭਾ ‘ਚ ਦਿੱਤੀ | ਇਥੇ ਜ਼ਿਕਰਯੋਗ ਹੈ ਕਿ ਇਨ੍ਹਾਂ ਸਭ ਦੇ ਮਾਰੇ ਜਾਣ ਦਾ ਦਾਅਵਾ ਉਥੋਂ ਬਚ ਕੇ ਆਏ ਇਕ ਨੌਜਵਾਨ ਹਰਜੀਤ ਮਸੀਹ ਨੇ ਵੀ ਕਰਦਿਆਂ ਕਿਹਾ ਸੀ ਕਿ ਆਈ. ਐਸ. ਆਈ. ਐਸ. ਦੇ ਅੱਤਵਾਦੀ ਉਨ੍ਹਾਂ ਨੂੰ ਅਗਵਾ ਕਰਕੇ ਮੋਸੂਲ ਲੈ ਗਏ ਸਨ, ਜਿਥੇ ਉਸ ਦੇ ਸਾਹਮਣੇ ਬਾਕੀ ਸਾਰਿਆਂ ਨੂੰ ਮਾਰ ਦਿੱਤਾ ਗਿਆ, ਪਰ ਹਾਲੇ ਤੱਕ ਸਰਕਾਰ ਮਸੀਹ ਦੇ ਇਨ੍ਹਾਂ ਦਾਅਵਿਆਂ ਨੂੰ ਨਕਾਰਦੀ ਰਹੀ ਸੀ |

ਵਿਦੇਸ਼ ਮੰਤਰੀ ਵਲੋਂ ਉਨ੍ਹਾਂ ਨਾਲ ਸੰਪਰਕ ਹੋਣ ਅਤੇ ਉਨ੍ਹਾਂ ਦੇ ਜਿਊਾਦੇ ਹੋਣ ਦਾ ਦਾਅਵਾ ਕਰਦਿਆਂ ਕਿਹਾ ਸੀ ਕਿ ਜਦ ਤੱਕ ਉਨ੍ਹਾਂ ਨੂੰ ਲਾਪਤਾ ਨੌਜਵਾਨਾਂ ਦੇ ਮਾਰੇ ਜਾਣ ਦੇ ਪੁਖ਼ਤਾ ਸਬੂਤ ਨਹੀਂ ਮਿਲ ਜਾਂਦੇ, ਉਹ ਉਨ੍ਹਾਂ ਨੂੰ ਮਰੇ ਹੋਏ ਨਹੀਂ ਸਮਝੇਗੀ | ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਦਿੱਤੇ ਬਿਆਨ ‘ਚ ਵੀ ਮਸੀਹ ਦੇ ਬਿਆਨਾਂ ਨੂੰ ਨਕਾਰਦਿਆਂ ਕਿਹਾ ਕਿ ਵਿਅਕਤੀ ਅਤੇ ਸਰਕਾਰ ਦੀ ਜ਼ਿੰਮੇਵਾਰੀ ‘ਚ ਫਰਕ ਹੁੰਦਾ ਹੈ |