ਇੱਕ ਰੁੱਤ ਅਜਿਹੀ ਆਉਂਦੀ ਹੈ ਜੋ ਜਿੰਦਗੀ ਜਿਉਣਾ ਸਿਖਾਉਂਦੀ ਹੈ,
ਕੁਦਰਤ ਦੇ ਇਹਨਾਂ ਰੰਗਾਂ ਤੋਂ ਸਤਰੰਗੀ ਪੀਘ ਵੀ ਪਾਉਂਦੀ ਹੈ,
ਦੁਨੀਆਂ ਦੇ ਇਸ ਆਈ ਚਲਾਈ ਤੋਂ ਇੱਕ ਡੁਬਕੀ ਮਾਰ ਦਖਾਉਂਦੀ ਹੈ,
ਜ਼ਿੰਦਗੀ ਜਿਉਣ ਦੇ ਕੀਮਤੀ ਪਲ੍ਹਾਂ ਨੂੰ ਆਪਣੇ ਅੰਦਰ ਸਮਾਉਂਦੀ ਹੈ।
ਇੱਕ ਰੁੱਤ ਅਜਿਹੀ ਆਉਦੀ ਹੈ ਜੋ ਜਿੰਦਗੀ ਜਿਉਣਾ ਸਿਖਾਉਂਦੀ ਹੈ,
ਮੰਦਿਰ-ਮਸਜਿਦ-ਗੁਰਦੁਆਰੇ ਤੋਂ ਰੱਬ ਭਗਤੀ ਕਰਵਾਉਂਦੀ ਹੈ,
ਵਿਸ਼ਵਾਸ ਵਰਗੇ ਮਜਬੂਤ ਜੋੜ ਤੋਂ ਗਠੜੀ ਦਾ ਰੂਪ ਧਿਆਉਂਦੀ ਹੈ,
ਆ ਕੇ ਜੀਵ ਤਾਂ ਮੁੜ ਜਾਂਦਾ ਹੈ ਪਰ ਚੰਗਿਆਈ ਦਾ ਝੰਡਾ ਲਹਿਰਾਉਂਦੀ ਹੈ,
ਇੱਕ ਰੁੱਤ ਅਜਿਹੀ ਆਉਂਦੀ ਹੈ ਜੋ ਜਿੰਦਗੀ ਜਿਉਣਾ ਸਿਖਾਉਂਦੀ ਹੈ।
ਪਰਮਿੰਦਰ ਸਿੰਘ ਚਾਨਾ