ਇੰਜੀਨੀਅਰ ਪਵਨਪ੍ਰੀਤ ਸਿੰਘ ਭਾਰਤ ਸੰਚਾਰ ਨਿਗਮ ਦਫ਼ਤਰ ਸੁਲਤਾਨਪੁਰ ਲੋਧੀ ਦੇ ਪਿਤਾ ਡਾ: ਸੁਰਜੀਤ ਸਿੰਘ ਵਾਸੀ ਟਿੱਬਾ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਟਿੱਬਾ ਵਿਖੇ 9 ਮਾਰਚ ਨੂੰ ਸਵੇਰੇ 12 ਵਜੇ ਹੋਵੇਗੀ। ਉਨ੍ਹਾਂ ਦੇ ਵਿਛੋੜੇ ‘ਤੇ ਪ੍ਰੋ: ਚਰਨ ਸਿੰਘ ਵਾਈਸ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਕੈਪਟਨ ਹਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕਾਂਗਰਸ ਦਿਹਾਤੀ ਜਲੰਧਰ, ਜਸਵਿੰਦਰ ਕੌਰ ਸਰਪੰਚ ਟਿੱਬਾ, ਬਲਬੀਰ ਸਿੰਘ ਭਗਤ ਟਿੱਬਾ, ਅਮਰਜੀਤ ਸਿੰਘ ਜੇ.ਈ ਟਿੱਬਾ, ਸੂਰਤ ਸਿੰਘ ਸਰਪੰਚ ਅਮਰਕੋਟ, ਸਾਬਕਾ ਸਰਪੰਚ ਮਹਿੰਦਰ ਸਿੰਘ, ਡੀ.ਟੀ.ਐਫ ਆਗੂ ਮਾਸਟਰ ਅਸ਼ਵਨੀ ਟਿੱਬਾ, ਭਾਈ ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਸੈਦਪੁਰ, ਪਿ੍ੰਸੀਪਲ ਕੇਵਲ ਸਿੰਘ ਸੂਬਾਈ ਪ੍ਰਧਾਨ ਪੈਨਸ਼ਨਰ ਯੂਨੀਅਨ, ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾ: ਸਵਰਨ ਸਿੰਘ ਤੇ ਸਮੂਹ ਮੈਂਬਰਾਂ ਨੇ ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਗਹਿਰੇ ਅਫ਼ਸੋਸ ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।-ਨਰਿੰਦਰ ਸਿੰਘ ਸੋਨੀਆ