ਇਸ ਮਹਿਲਾ ਕਿਸਾਨ ਨੇ ਚਮਕਾਇਆ ਵਿਸ਼ਵ ਪੱਧਰ ‘ਤੇ ਪਿੰਡ ਬੂਲਪੁਰ ਦਾ ਨਾਮ-ਹੋਈ ਰਾਸ਼ਟਰੀ ਪੁਰਸਕਾਰ ਲਈ ਚੋਣ

161

ਭਾਰਤੀ ਖੇਤੀ ਖੋਜ ਸੰਸਥਾਨ ਨਵੀਂ ਦਿੱਲੀ ਤੇ ਦੂਰਦਰਸ਼ਨ ਦੇ ਕਿਸਾਨ ਚੈਂਨਲ ਵਲੋੰ ਸਾਂਝੇ ਤੌਰ ਤੇ ਦੇਸ਼ ਦੀਆਂ 114 ਉੱਦਮੀ ਮਹਿਲਾ ਕਿਸਾਨਾਂ ਨੂੰ ਸਨਮਾਨਿਤ ਕਰਨ ਲਈ ਚੋਣ ਕੀਤੀ ਗਈ ਹੈ। ਸ਼ਹਿਦ ਫਾਰਮਿੰਗ ਦੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਤੇ ਪੰਜਾਬ ਦੇ ਕਿਸਾਨਾਂ ਲਈ ਮਿਸਾਲ ਬਣੇ ਬੂਲਪੁਰ ਦੇ ਚੰਦੀ ਬੀ ਫਾਰਮ ਨੂੰ ਰਾਸ਼ਟਰੀ ਪੱਧਰ ਤੇ ਸਨਮਾਨ ਮਿਲਣ ਜਾ ਰਿਹਾ ਹੈ। ਪੰਜਾਬ ‘ਚ 4 ਮਹਿਲਾ ਕਿਸਾਨ ਚੁਣੀਆਂ ਗਈਆਂ ਹਨ ਜਿਨ੍ਹਾਂ ਵਿੱਚ ਚੰਦੀ ਬੀ ਫਾਰਮ ਬੀਬੀ ਅਮਰਜੀਤ ਕੌਰ ਚੰਦੀ ਧਰਮ ਸੁਪਤਨੀ ਸਰਵਣ ਸਿੰਘ ਚੰਦੀ ਪਿੰਡ ਬੂਲਪੁਰ ਤਹਿਸੀਲ ਸੁਲਤਾਨਪੁਰ ਲੋਧੀ ਜ਼ਿੱਲ੍ਹਾ ਕਪੂਰਥਲਾ ਨੂੰ ਪਹਿਲੇ ਨੰਬਰ ਤੇ ਚੁਣਿਆ ਗਿਆ ਹੈ। ਲੰਮੇ ਸਮੇਂ ਸ਼ਹਿਦ ਉਤਪਾਦਨ ਤੌਰ ਤੇ ਜ਼ਿੱਲ੍ਹਾ ਕਪੂਰਥਲਾ ਵਿੱਚ ਜਾਣੇ ਜਾਂਦੇ ਚੰਦੀ ਬੀ ਫਾਰਮ ਨੂੰ ਖੁਦ ਆਪ ਦੇਖਦੀ ਹੈ। ਬੀਬੀ ਅਮਰਜੀਤ ਕੌਰ ਚੰਦੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਦੇ ਪਤੀ ਸਵਰਨ ਸਿੰਘ ਚੰਦੀ ਨੂੰ ਵੀ ਪੰਜਾਬ ਸਰਕਾਰ ਵਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।ਬੀਬੀ ਅਮਰਜੀਤ ਕੌਰ ਚੰਦੀ ਨੂੰ ਰਾਸ਼ਟਰੀ ਪੁਰਸਕਾਰ ਮਿਲਣ ਤੇ ਜਿਥੇ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਹੈ ਉਥੇ ਵੱਖ ਵੱਖ ਕਿਸਾਨ ਕਲੱਬਾਂ, ਸੇਲਫ ਹੈਲਫ ਗਰੁੱਪਾਂ, ਕਿਸਾਨ ਕਲੱਬਾਂ ਨੇ ਵੀ ਸਵਾਗਤ ਕੀਤਾ ਹੈ। ਇਸ ਮੌਕੇ ਤੇ ਮੁੱਖ ਖੇਤੀਬਾੜੀ ਅਫਸਰ ਵਿਨੈ ਕੁਮਾਰ, ਬਲਾਕ ਖੇਤੀਬਾੜੀ ਅਫਸਰ ਜਸਬੀਰ ਸਿੰਘ ਖਿੰਡਾ, ਡਾ. ਪਰਮਿੰਦਰ ਸਿੰਘ, ਡਾ. ਜਸਪਾਲ ਸਿੰਘ ਧੰਜੂ, ਸਰਪੰਚ ਜਸਵਿੰਦਰ ਕੌਰ ਭਗਤ ਟਿੱਬਾ, ਸੂਰਤ ਸਿੰਘ ਸਰਪੰਚ ਅਮਰਕੋਟ, ਹਰਜਿੰਦਰ ਸਿੰਘ ਕਰੀਰ ਠੱਟਾ ਨਵਾਂ, ਲਖਵਿੰਦਰ ਸਿੰਘ ਨੰਨੜਾ, ਇੰਟਰਨੈਸ਼ਨਲ ਪੰਥਕ ਪ੍ਰਸਿੱਧ ਕਵਿਸ਼ਰ ਅਵਤਾਰ ਸਿੰਘ ਦੂਲ੍ਹੋਵਾਲ, ਕਵੀਸ਼ਰ ਸੁਖਵਿੰਦਰ ਸਿੰਘ ਮੋਮੀ, ਸਤਨਾਮ ਸਿੰਘ ਬੂਹ, ਸੁਖਵਿੰਦਰ ਸਿੰਘ ਥਿੰਦ, ਹਰਜੀਤ ਸਿੰਘ, ਪੁਸ਼ਪਿੰਦਰ ਸਿੰਘ ਜਰਨਲਿਸਟ ਸ਼ਿਕਾਰਪੁਰ, ਰਣਜੀਤ ਸਿੰਘ ਪ੍ਰਧਾਨ ਨੰਬਰਦਾਰ ਯੂਨੀਅਨ, ਪਰਮਜੀਤ ਸਿੰਘ ਖਾਲਸਾ ਨੇ ਵੀ ਸਵਾਗਤ ਕੀਤਾ ਹੈ।

ਤਲਵੰਡੀ ਚੌਧਰੀਆਂ (ਪਰਸਨ ਲਾਲ ਭੋਲਾ)