ਇਲਾਕੇ ਵਿੱਚ ਵਧ ਰਹੀਆਂ ਲੁੱਟਾਂ ਖੋਹਾਂ ਦੇ ਮੱਦੇ ਨਜ਼ਰ ਪਿੰਡ ਵਿੱਚ ਠੀਕਰੀ ਪਹਿਰਾ ਲਗਾਇਆ ਜਾ ਰਿਹਾ ਹੈ।

34

290520133ਇਲਾਕੇ ਭਰ ਰਾਤ ਵੇਲੇ ਵਿੱਚ ਵਧ ਰਹੀਆਂ ਲੁੱਟਾਂ ਖੋਹਾਂ ਦੀਆਂ ਖਬਰਾਂ ਅੱਜਕੱਲ੍ਹ ਆਮ ਹੀ ਸੁਨਣ ਨੂੰ ਮਿਲਣ ਨੂੰ ਮਿਲ ਰਹੀਆਂ ਹਨ। ਇਸੇ ਸਬੰਦ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਐਸ.ਐਚ.ਓ. ਤਲਵੰਡੀ ਚੌਧਰੀਆਂ ਵੱਲੋਂ ਮਿਲੇ ਨਿਰਦੇਸ਼ਾਂ ਮੁਤਾਬਿਕ ਪਿੰਡ ਠੱਟਾ ਨਵਾਂ ਵਿੱਚ ਮਿਤੀ 17 ਮਈ 2013 ਤੋਂ ਹਰ ਰੋਜ਼ ਰਾਤ 10:30 ਤੋਂ ਸਵੇਰੇ 4:00 ਵਜੇ ਤੱਕ ਦੋ ਟੋਲਿਆਂ ਦੇ ਰੂਪ ਵਿੱਚ ਪਹਿਰਾ ਲਗਾਇਆ ਜਾ ਰਿਹਾ ਹੈ। ਪੰਜ-ਪੰਜ ਹਥਿਆਰਬੰਦ ਬੰਦਿਆਂ ਦੇ ਰੂਪ ਵਿੱਚ ਦੋ ਟੋਲੇ ਪਿੰਡ ਦੀ ਫਿਰਨੀ ਅਤੇ ਗਲੀਆਂ ਵਿੱਚ ਜਾਗਦੇ ਰਹੋ ਦਾ ਹੋਕਾ ਦਿੰਦੇ ਹਨ। ਇਸ ਪਹਿਰੇ ਨਾਲ ਜਿੱਥੇ ਪਿੰਡ ਵਿੱਚ ਸੁਰੱਖਿਆ ਦਾ ਮਹੌਲ ਬਣ ਰਿਹਾ ਹੈ ਉੱਥੇ ਪਿੰਡ ਵਿੱਚ ਰੋਜ਼ਗਾਰ ਦਾ ਸਾਧਨ ਵੀ ਉਜਾਗਰ ਹੋਇਆ ਹੈ। ਜਿਸ ਪਰਿਵਾਰ ਕੋਲ ਪਹਿਰਾ ਦੇਣ ਲਈ ਬੰਦਾ ਨਹੀਂ ਹੈ ਉਹ 200 ਰੁਪਏ ਦਿਹਾੜੀ ਤੇ ਬੰਦਾ ਦੇ ਰਿਹਾ ਹੈ।