ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਬੁੱਧਵਾਰ 30 ਜੁਲਾਈ 2014 (ਮੁਤਾਬਿਕ 15 ਸਾਉਣ ਸੰਮਤ 546 ਨਾਨਕਸ਼ਾਹੀ)

41

11

ਸੂਹੀ ਮਹਲਾ ੫ ॥ ਸਗਲ ਤਿਆਗਿ ਗੁਰ ਸਰਣੀ ਆਇਆ ਰਾਖਹੁ ਰਾਖਨਹਾਰੇ ॥ ਜਿਤੁ ਤੂ ਲਾਵਹਿ ਤਿਤੁ ਹਮ ਲਾਗਹ ਕਿਆ ਏਹਿ ਜੰਤ ਵਿਚਾਰੇ ॥੧॥ ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ ॥ ਕਰਿ ਕਿਰਪਾ ਗੁਰਦੇਵ ਦਇਆਲਾ ਗੁਣ ਗਾਵਾ ਨਿਤ ਸੁਆਮੀ ॥੧॥ ਰਹਾਉ ॥ ਆਠ ਪਹਰ ਪ੍ਰਭੁ ਅਪਨਾ ਧਿਆਈਐ ਗੁਰ ਪ੍ਰਸਾਦਿ ਭਉ ਤਰੀਐ ॥ ਆਪੁ ਤਿਆਗਿ ਹੋਈਐ ਸਭ ਰੇਣਾ ਜੀਵਤਿਆ ਇਉ ਮਰੀਐ ॥੨॥ ਸਫਲ ਜਨਮੁ ਤਿਸ ਕਾ ਜਗ ਭੀਤਰਿ ਸਾਧਸੰਗਿ ਨਾਉ ਜਾਪੇ ॥ ਸਗਲ ਮਨੋਰਥ ਤਿਸ ਕੇ ਪੂਰਨ ਜਿਸੁ ਦਇਆ ਕਰੇ ਪ੍ਰਭੁ ਆਪੇ ॥੩॥ ਦੀਨ ਦਇਆਲ ਕ੍ਰਿਪਾਲ ਪ੍ਰਭ ਸੁਆਮੀ ਤੇਰੀ ਸਰਣਿ ਦਇਆਲਾ ॥ ਕਰਿ ਕਿਰਪਾ ਅਪਨਾ ਨਾਮੁ ਦੀਜੈ ਨਾਨਕ ਸਾਧ ਰਵਾਲਾ ॥੪॥੧੧॥੫੮॥ {ਅੰਗ 750}

ਪਦਅਰਥ: ਸਗਲਸਾਰੇ (ਆਸਰੇ)। ਤਿਆਗਿਛੱਡ ਕੇ। ਰਾਖਣਹਾਰੇਹੇ ਰੱਖਿਆ ਦੀ ਸਮਰਥਾ ਵਾਲੇਜਿਤੁਜਿਸ (ਕੰਮਵਿਚ। ਤਿਸੁਉਸ (ਕੰਮਵਿਚ। ਹਮ ਲਾਗਹਅਸੀ—(ਜੀਵਲੱਗ ਪੈਂਦੇ ਹਾਂ। ਏਹਿ—{ਲਫ਼ਜ਼ਏਹ‘ ਤੋਂ ਬਹੁਵਚਨ}੧।

ਪ੍ਰਭਹੇ ਪ੍ਰਭੂਅੰਤਰਜਾਮੀਦਿਲ ਦੀ ਜਾਣਨ ਵਾਲਾ। ਗੁਰਦੇਵਹੇ ਗੁਰਦੇਵਗਾਵਾਗਾਵਾਂਮੈਂ ਗਾਵਾਂ।੧।ਰਹਾਉ।

ਧਿਆਈਐਸਿਮਰਨਾ ਚਾਹੀਦਾ ਹੈ। ਪ੍ਰਸਾਦਿਕਿਰਪਾ ਨਾਲ। ਭਉਭਵਸਾਗਰਸੰਸਾਰਸਮੁੰਦਰ। ਤਰੀਐਪਾਰ ਲੰਘ ਸਕੀਦਾ ਹੈ। ਆਪੁਆਪਾਭਾਵ। ਰੇਣਾਚਰਨਧੂੜ। ਇਉਇਸ ਤਰ੍ਹਾਂ। ਜੀਵਤਿਆ ਮਰੀਐਦੁਨੀਆ ਦਾ ਕਾਰਵਿਹਾਰ ਕਰਦਿਆਂ ਨਿਰਮੋਹ ਹੋ ਜਾਈਦਾ ਹੈ।੨।

ਸਫਲਕਾਮਯਾਬ। ਤਿਸ ਕਾ—{ਲਫ਼ਜ਼ ਤਿਸੁ‘ ਦਾ ੁ ਸੰਬੰਧਕ ਕਾ‘ ਦੇ ਕਾਰਨ ਉੱਡ ਗਿਆ ਹੈ}। ਭੀਤਰਿਵਿਚ। ਸੰਗਿਸੰਗਤਿ ਵਿਚ। ਜਾਪੁਜਪਦਾ ਹੈ। ਮਨੋਰਥਮੁਰਾਦਾਂ। ਆਪੇਆਪ ਹੀ।੩।

ਪ੍ਰਭਪ੍ਰਭੂਕਰਿਕਰ ਕੇ। ਦੀਜੈਦੇਹ। ਸਾਧ ਰਵਾਲਾਗੁਰੂ ਦੇ ਚਰਨਾਂ ਦੀ ਧੂੜ।੪।

ਅਰਥ: ਹੇ ਮੇਰੇ ਰਾਮ ਜੀਹੇ ਮੇਰੇ ਪ੍ਰਭੂਤੂੰ (ਮੇਰੇਦਿਲ ਦੀ ਜਾਣਨ ਵਾਲਾ ਹੈਂ। ਹੇ ਦਇਆ ਦੇ ਘਰ ਗੁਰਦੇਵਹੇ ਸੁਆਮੀਮੇਹਰ ਕਰਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ।੧।ਰਹਾਉ।

ਹੇ ਰੱਖਿਆ ਕਰਨ ਦੇ ਸਮਰਥ ਪ੍ਰਭੂਮੇਰੀ ਰੱਖਿਆ ਕਰ। ਮੈਂ ਸਾਰੇ (ਆਸਰੇਛੱਡ ਕੇ ਗੁਰੂ ਦੀ ਸਰਨ ਆ ਪਿਆ ਹਾਂ। ਹੇ ਪ੍ਰਭੂਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈਤੂੰ ਜਿਸ ਕੰਮ ਵਿਚ ਅਸਾਂ ਜੀਵਾਂ ਨੂੰ ਲਾ ਦੇਂਦਾ ਹੈਂ,ਅਸੀ ਉਸ ਕੰਮ ਵਿਚ ਲੱਗ ਪੈਂਦੇ ਹਾਂ।੧।

ਹੇ ਭਾਈਅੱਠੇ ਪਹਰ ਆਪਣੇ ਮਾਲਕਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂਗੁਰੂ ਦੀ ਕਿਰਪਾ ਨਾਲ ਸੰਸਾਰਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਹੇ ਭਾਈਆਪਾਭਾਵ ਛੱਡ ਕੇ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈਇਸ ਤਰ੍ਹਾਂ ਦੁਨੀਆ ਦੀ ਕਿਰਤਕਾਰ ਕਰਦਿਆਂ ਹੀ ਨਿਰਮੋਹ ਹੋ ਜਾਈਦਾ ਹੈ।੨।

ਹੇ ਭਾਈਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦਾ ਨਾਮ ਜਪਦਾ ਹੈਜਗਤ ਵਿਚ ਉਸ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ। ਹੇ ਭਾਈਜਿਸ ਮਨੁੱਖ ਉਤੇ ਪਰਮਾਤਮਾ ਆਪ ਹੀ ਕਿਰਪਾ ਕਰਦਾ ਹੈਉਸ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ।੩।

ਹੇ ਨਾਨਕ! (ਆਖ-) ਹੇ ਦੀਨਾਂ ਉਤੇ ਦਇਆ ਕਰਨ ਵਾਲੇਹੇ ਕ੍ਰਿਪਾਲਹੇ ਮਾਲਕਪ੍ਰਭੂਹੇ ਦਇਆ ਦੇ ਸੋਮੇਮੈਂ ਤੇਰੀ ਸਰਨ ਆਇਆ ਹਾਂਮੇਹਰ ਕਰਮੈਨੂੰ ਆਪਣਾ ਨਾਮ ਬਖ਼ਸ਼ਗੁਰੂ ਦੇ ਚਰਨਾਂ ਦੀ ਧੂੜ ਦੇਹ।੪।੧੧।੫੮।